ਆਪਣੀਆਂ ਕਮੀਆਂ ਨੂੰ ਦੂਰ ਕਰਕੇ ਕਰਨਾ ਚਾਹੁੰਦਾ ਹਾਂ ਮਜ਼ਬੂਤ ਵਾਪਸੀ: ਨੀਰਜ

08/12/2017 6:44:48 PM

ਲੰਡਨ— ਭਾਰਤੀ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਨਹੀਂ ਜਾਣਦੇ ਕਿ ਗਲਤੀ ਕਿਥੇ ਹੋਈ ਪਰ ਉਹ ਆਪਣੀਆਂ ਉਨ੍ਹਾਂ 'ਕਮੀਆਂ' ਨੂੰ ਸਹੀ ਕਰਕੇ ਮਜ਼ਬੂਤ ਵਾਪਸੀ ਕਰਨਾ ਚਾਹੁੰਦੇ ਹਨ, ਜਿਨ੍ਹਾਂ ਕਾਰਨ ਉਹ ਇਥੇ ਵਿਸ਼ਵ ਚੈਂਪੀਅਨਸ਼ਿਪ ਦੀ ਸ਼ੁਰੂਆਤ 'ਚ ਹੀ ਬਾਹਰ ਹੋ ਗਏ। 19 ਸਾਲਾ ਨੀਰਜ ਮੌਜੂਦਾ ਵਿਸ਼ਵ ਜੂਨੀਅਰ ਰਿਕਾਰਡਧਾਰੀ ਹੈ। ਉਸ 'ਤੇ ਪੂਰੇ ਦੇਸ਼ ਦੀਆਂ ਉਮੀਦਾਂ ਸਨ ਪਰ ਉਹ ਫਾਈਨਲ ਦੌਰ 'ਚ ਪਹੁੰਚਣ 'ਚ ਅਸਫਲ ਰਿਹਾ। ਉਹ 83 ਮੀਟਰ ਦੇ 'ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ' ਤਕ ਵੀ ਜੈਵਲਿਨ ਨਹੀਂ ਸੁੱਟ ਸਕਿਆ ਪਰ ਹਮਵਤਨ ਦੇਵੇਂਦਰ ਸਿੰਘ ਕਾਂਗ ਕਟ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ਦੀ ਜੈਵਲਿਨ ਮੁਕਾਬਲੇ ਦੇ ਫਾਈਨਲ ਦੌਰ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਬਣੇ। ਨੀਰਜ ਨੇ ਪੀ. ਟੀ. ਆਈ. ਨੂੰ ਕਿਹਾ ਕਿ ਮੇਰੀ ਥ੍ਰੋਅ 'ਚ ਨਿਸ਼ਚਿਤ ਰੂਪ ਨਾਲ ਕਿਸੇ ਚੀਜ਼  ਦੀ ਕਮੀ ਸੀ, ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਇਹ ਕੁੱਝ ਤਕਨੀਕੀ ਮੁੱਦਾ ਹੈ ਜਾਂ ਕੁੱਝ ਹੋਰ ਚੀਜ਼ ਹੈ। ਮੈਨੂੰ ਇਸ ਨੂੰ ਪਹਿਚਾਨਣਾ ਹੋਵੇਗਾ ਅਤੇ ਇਸ 'ਚ ਸੁਧਾਰ ਕਰਨਾ ਹੋਵੇਗਾ ਤਾਂ ਜੋ ਮੈਂ ਮਜ਼ਬੂਤ ਵਾਪਸੀ ਕਰ ਸਕਾਂ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਕਰਨ ਲਈ ਸਮਾਂ ਚਾਹੀਦਾ ਹੈ ਤਾਂ ਜੋ ਮੈਂ ਤਕਨੀਕ 'ਚ ਸੁਧਾਰ ਕਰ ਸਕਾਂ। ਮੈਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਾਤਾਰ ਟੂਰਨਾਮੈਂਟਾਂ 'ਚ ਹਿੱਸਾ ਲੈ ਰਿਹਾ ਹਾਂ। ਹੁਣ ਮੈਂ ਖੁਦ ਨੂੰ ਭਵਿੱਖ ਦੇ ਟੂਰਨਾਮੈਂਟ ਲਈ ਤਿਆਰ ਕਰਨ ਲਈ ਕੁੱਝ ਸਮਾਂ ਚਾਹੁੰਦਾ ਹਾਂ ਤਾਂ ਜੋ ਕੁੱਝ ਟ੍ਰੇਨਿੰਗ ਕਰ ਸਕਾਂ। ਮੈਂ ਨਵੇਂ ਕੋਚ ਦਾ ਇੰਤਜ਼ਾਰ ਕਰ ਰਿਹਾ ਹਾਂ।


Related News