ਜੌਹਰ ਕੱਪ : ਭਾਰਤ ਨੇ ਚੈਂਪੀਅਨ ਆਸਟਰੇਲੀਆ ਨੂੰ 5-4 ਨਾਲ ਹਰਾਇਆ

10/10/2018 9:38:09 PM

ਨਵੀਂ ਦਿੱਲੀ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਚੌਥੀ ਜਿੱਤ ਦਰਜ ਕੀਤੀ ਤੇ ਨਾਲ ਹੀ ਸੁਲਤਾਨ ਜੌਹਰ ਕੱਪ ਦੇ ਸੈਮੀਫਾਈਨਲ 'ਚ ਵੀ ਆਪਣੀ ਜਗ੍ਹਾ ਪੱਕੀ ਕੀਤੀ। ਇਸ ਜਿੱਤ ਨਾਲ ਭਾਰਤ ਆਪਣੇ ਗਰੁੱਪ 'ਚ ਵੀ ਚੋਟੀ 'ਤੇ ਰਿਹਾ। ਭਾਰਤ ਨੇ ਖੇਡ 'ਚ ਆਸਟਰੇਲੀਆ 'ਤੇ ਦਬਾਅ ਵਾਲਾ ਪ੍ਰਦਰਸ਼ਨ ਬਣਾਇਆ। ਗੁਰਸਾਹਿਬਜੀਤ ਸਿੰਘ ਨੇ 5ਵੇਂ ਮਿੰਟ 'ਚ ਮੈਦਾਨੀ ਗੋਲ ਕਰਕੇ ਭਾਰਤ ਨੂੰ 1-0 ਨਾਲ ਬੜ੍ਹਤ ਦਿਵਾਈ।
ਟੀਮ ਦੀ ਵਧੀਆ ਸ਼ੁਰੂਆਤ ਤੋਂ ਬਾਅਦ ਅੱਗੇ ਵੀ ਦਬਾਅ ਬਣਾ ਰੱਖਿਆ ਤੇ 11ਵੇਂ, 14ਵੇਂ ਤੇ 15ਵੇਂ ਮਿੰਟ 'ਚ ਗੋਲ ਕਰਕੇ 4-0 ਨਾਲ ਮਜ਼ਬੂਤ ਬੜ੍ਹਤ ਹਾਸਲ ਕਰ ਲਈ। ਇਹ ਗੋਲ ਹਸਪ੍ਰੀਤ ਸਿੰਘ, ਮਨਦੀਪ ਮੋਰ ਤੇ ਵਿਸ਼ਣੂਕਾਂਤ ਸਿੰਘ ਨੇ ਕੀਤੇ ਪਰ ਦੂਜੇ ਕੁਆਰਟਰ 'ਚ ਭਾਰਤ ਦਾ ਡਿਫੈਂਸ ਲੜਖੜਾ ਗਿਆ ਤੇ ਆਸਟਰੇਲੀਆ ਨੇ 18ਵੇਂ ਮਿੰਟ 'ਚ ਪੇਨਲਟੀ ਸਟ੍ਰੋਕ ਹਾਸਲ ਕੀਤਾ। ਡੈਮਨ ਸਟੇਫੰਸ ਨੇ ਸਟ੍ਰੇਕ 'ਤੇ ਗੋਲ ਕਰ ਦਿੱਤਾ। ਉਨ੍ਹਾਂ ਨੇ 35ਵੇਂ ਮਿੰਟ 'ਚ ਪੇਨਲਟੀ ਕਾਰਨਰ 'ਤੇ ਆਸਟਰੇਲੀਆ ਦਾ ਦੂਜਾ ਗੋਲ ਕੀਤਾ। ਸ਼ਿਲਾਨੰਦ ਲਾਕਡਾ ਨੇ 43ਵੇਂ ਮਿੰਟ 'ਚ ਗੋਲ ਕਰ ਭਾਰਤ ਨੂੰ 5-2 ਨਾਲ ਅੱਗੇ ਕਰ ਦਿੱਤਾ। ਆਸਟਰੇਲੀਆ ਨੇ 59ਵੇਂ ਮਿੰਟ 'ਚ ਫਿਰ ਪੇਨਲਟੀ ਸਟ੍ਰੋਕ ਹਾਸਲ ਕੀਤਾ ਜਿਸ ਨੂੰ ਸਟੇਫੰਸ ਨੇ ਗੋਲ 'ਚ ਬਦਲ ਕੇ ਸਕੋਰ 3-5 ਕਰ ਦਿੱਤਾ। ਆਸਟਰੇਲੀਆ ਨੂੰ ਆਖਰੀ ਮਿੰਟ 'ਚ ਪੇਨਲਟੀ ਕਾਰਨਰ ਮਿਲਿਆ ਤੇ ਸਟੇਫੰਸ ਨੇ ਗੇਂਦ ਨੂੰ ਗੋਲ 'ਚ ਪਹੁੰਚਾ ਦਿੱਤਾ ਤੇ ਸਕੋਰ 4-5 ਕੀਤਾ। ਭਾਰਤ ਨੇ ਆਖਰੀ ਸਮੇਂ 'ਚ ਆਸਟਰੇਲੀਆ 5-4 ਨਾਲ ਹਰਾ ਦਿੱਤਾ।


Related News