ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ ''ਚ ਵਾਪਸੀ, ਸ਼੍ਰੀਲੰਕਾ ਖਿਲਾਫ ਇਸ ਸੀਰੀਜ਼ ''ਚ ਉਤਰਨਗੇ ਮੈਦਾਨ ''ਤੇ
Tuesday, Jan 03, 2023 - 04:40 PM (IST)
ਮੁੰਬਈ— ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਵੱਲੋਂ ਫਿੱਟ ਐਲਾਨਿਆ ਗਿਆ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਖਿਲਾਫ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਵਨਡੇ ਸੀਰੀਜ਼ ਲਈ ਬੁਮਰਾਹ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਬੁਮਰਾਹ ਆਖਰੀ ਵਾਰ ਸਤੰਬਰ ਵਿੱਚ ਭਾਰਤ ਲਈ ਖੇਡਿਆ ਸੀ ਅਤੇ ਪਿੱਠ ਦੀ ਸੱਟ ਕਾਰਨ ਆਸਟਰੇਲੀਆ ਵਿੱਚ ਟੀ-20 ਵਿਸ਼ਵ ਕੱਪ ਵੀ ਨਹੀਂ ਖੇਡ ਸਕਿਆ ਸੀ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ 'ਚ ਕਿਹਾ, ''ਆਲ ਇੰਡੀਆ ਸੀਨੀਅਰ ਚੋਣ ਕਮੇਟੀ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਮਾਸਟਰਕਾਰਡ ਵਨਡੇ ਸੀਰੀਜ਼ ਲਈ ਭਾਰਤ ਦੀ ਵਨਡੇ ਟੀਮ 'ਚ ਸ਼ਾਮਲ ਕੀਤਾ ਹੈ।
ਬਿਆਨ ਮੁਤਾਬਕ, 'ਇਹ ਤੇਜ਼ ਗੇਂਦਬਾਜ਼ ਰਿਹੈਬਲੀਟੇਸ਼ਨ ਤੋਂ ਗੁਜ਼ਰਿਆ ਹੈ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਨੇ ਉਸ ਨੂੰ ਫਿੱਟ ਐਲਾਨ ਕੀਤਾ ਹੈ। ਉਹ ਜਲਦੀ ਹੀ ਭਾਰਤ ਦੀ ਵਨਡੇ ਟੀਮ ਨਾਲ ਜੁੜ ਜਾਵੇਗਾ। ਬੁਮਰਾਹ ਦੀ ਮੈਦਾਨ 'ਤੇ ਵਾਪਸੀ ਨਾਲ ਭਾਰਤੀ ਕ੍ਰਿਕਟ ਟੀਮ ਦੀ ਗੇਂਦਬਾਜ਼ੀ 'ਚ ਲੰਬੇ ਸਮੇਂ ਤੋਂ ਉਸ ਦੀ ਘਾਟ ਪੂਰੀ ਹੋ ਜਾਵੇਗੀ।
ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।