ਕੀ ਇਸ ਅਦਾਕਾਰਾ ਨਾਲ ਵਿਆਹ ਕਰਨ ਵਾਲੇ ਹਨ ਕ੍ਰਿਕਟਰ ਜਸਪ੍ਰੀਤ ਬੁਮਰਾਹ?

Thursday, Mar 04, 2021 - 03:17 PM (IST)

ਕੀ ਇਸ ਅਦਾਕਾਰਾ ਨਾਲ ਵਿਆਹ ਕਰਨ ਵਾਲੇ ਹਨ ਕ੍ਰਿਕਟਰ ਜਸਪ੍ਰੀਤ ਬੁਮਰਾਹ?

ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜਲਦ ਹੀ ਵਿਆਹ ਕਰਨ ਵਾਲੇ ਹਨ। ਇਸ ਕਾਰਨ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਜਾਰੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਛੁੱਟੀ ਮੰਗੀ ਸੀ। ਬੀ.ਸੀ.ਸੀ.ਆਈ. ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਬੁਮਰਾਹ ਨਿੱਜੀ ਕਾਰਨਾਂ ਕਾਰਨ ਚੌਥੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਇਸ ਤੋਂ ਕੁੱਝ ਦਿਨ ਬਾਅਦ ਖ਼ਬਰ ਆਈ ਕਿ ਬੁਮਰਾਹ ਨੇ ਵਿਆਹ ਦੀਆਂ ਤਿਆਰੀਆਂ ਲਈ ਛੁੱਟੀ ਲਈ ਹੈ ਅਤੇ ਉਹ ਇਸ ਹਫ਼ਤੇ ਵਿਆਹ ਕਰਨ ਜਾ ਰਹੇ ਹਨ। 

ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ

PunjabKesari

ਬੁਮਰਾਹ ਵਿਆਹ ਕਿਸ ਨਾਲ ਕਰ ਰਹੇ ਹਨ, ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੋ ਤਾਂ ਸਾਊਥ ਇੰਡੀਅਨ ਅਦਾਕਾਰਾ ਅਨੁਪਮਾ ਪਰਮੇਸ਼ਵਰਨ ਨਾਲ ਬੁਮਰਾਹ ਵਿਆਹ ਕਰਨ ਵਾਲੇ ਹਨ। ਦਰਅਸਲ ਬੁਮਰਾਹ ਦੀ ਛੁੱਟੀ ਦੇ ਕੁੱਝ ਦਿਨ ਬਾਅਦ ਹੀ ਅਨੁਪਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕਰਕੇ ਲਿਖਿਆ, ‘ਹੈਪੀ ਹਾਲੀਡੇਅ ਟੂ ਮੀ!’ ਉਨ੍ਹਾਂ ਇਸ ਪੋਸਟ ਦੇ ਬਾਅਦ ਤੋਂ ਹੀ ਲੋਕ ਕਿਆਸ ਲਗਾ ਰਹੇ ਹਨ ਕਿ ਬੁਮਰਾਹ ਅਤੇ ਅਨੁਪਮਾ ਵਿਆਹ ਕਰਨ ਜਾ ਰਹੇ ਹਨ। ਇਨ੍ਹਾਂ ਦੋਵਾਂ ਦੇ ਡੇਟ ਦੀਆਂ ਖ਼ਬਰਾਂ ਪਹਿਲਾਂ ਵੀ ਮੀਡੀਆ ਵਿਚ ਆ ਚੁੱਕੀਆਂ ਹਨ ਪਰ ਦੋਵਾਂ ਨੇ ਕਦੇ ਖ਼ੁਦ ਇਸ ’ਤੇ ਖੁੱਲ੍ਹ ਕੇ ਕੁੱਝ ਨਹੀਂ ਕਿਹਾ। 

ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News