IND vs AUS : ਜਸਪ੍ਰੀਤ ਬੁਮਰਾਹ ਦਾ ਕਮਾਲ, 15 ਵਿਕਟਾਂ ਲੈ ਕੇ ਰਚਿਆ ਇਤਿਹਾਸ

Tuesday, Dec 29, 2020 - 01:37 PM (IST)

IND vs AUS : ਜਸਪ੍ਰੀਤ ਬੁਮਰਾਹ ਦਾ ਕਮਾਲ, 15 ਵਿਕਟਾਂ ਲੈ ਕੇ ਰਚਿਆ ਇਤਿਹਾਸ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਬਾਕਸਿੰਗ ਡੇ ਟੈਸਟ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਦੂਜੀ ਪਾਰੀ ’ਚ 2 ਵੱਡੇ ਵਿਕਟ ਲਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਹਿਲੀ ਪਾਰੀ ’ਚ 56 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਇਸ ਦੇ ਨਾਲ ਬੁਮਰਾਹ ਨੇ ਖ਼ਾਸ ਉਪਲਬਧੀ ਆਪਣੇ ਨਾਂ ਕਰ ਲਈ ਹੈ।
ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

ਬੁਮਰਾਹ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਅਨਿਲ ਕੁੰਬਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੁੰਬਲੇ ਨੇ 6 ਪਾਰੀਆਂ ’ਚ ਇਸ ਮੈਦਾਨ ’ਤੇ 15 ਵਿਕਟ ਲਏ, ਜਦਕਿ ਬੁਮਰਾਹ ਨੇ 4 ਪਾਰੀਆਂ ’ਚ ਹੀ 15 ਵਿਕਟ ਪੂਰੇ ਕਰ ਲਏ। 
ਇਹ ਵੀ ਪੜ੍ਹੋ : IND vs AUS : ਭਾਰਤ ਨੇ ਦੂਜਾ ਟੈਸਟ ਜਿੱਤ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਇਹ ਰਹੇ ਜਿੱਤ ਦੇ ਪੰਜ ਹੀਰੋ

PunjabKesariਮੈਲਬੋਰਨ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ’ਚ ਬੁਮਰਾਹ ਤੇ ਕੁੰਬਲੇ ਦੇ ਇਲਾਵਾ ਸੁੂਚੀ ’ਚ ਅਸ਼ਵਿਨ ਤੇ ਕਪਿਲ ਦੇਵ ਵੀ ਹਨ। ਦੋਹਾਂ ਨੇ 6-6 ਪਾਰੀਆਂ ’ਚ 14 ਵਿਕਟਾਂ ਲਈਆਂ। ਬੁਮਰਾਹ ਨੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਇਸ ਮੈਦਾਨ ’ਤੇ ਇਕ ਵਾਰ 33 ਦੌੜਾਂ ਦੇ ਕੇ 6 ਵਿਕਟ ਲਏ ਸਨ ਤਾਂ ਦੂਜੀ ਵਾਰ 53 ਦੌੜਾਂ ਦੇ ਕੇ 3 ਵਿਕਟ ਝਟਕੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News