ਬੁਮਰਾਹ ਦੀ ਪਤਨੀ ਸੰਜਨਾ ਨੇ ਹਨੀਮੂਨ ਦੀ ਤਸਵੀਰ ਕੀਤੀ ਸਾਂਝੀ, ਕ੍ਰਿਕਟਰ ਨੇ ਦਿੱਤੀ ਇਹ ਪ੍ਰਤੀਕਿਰਿਆ

Saturday, Apr 03, 2021 - 09:54 AM (IST)

ਬੁਮਰਾਹ ਦੀ ਪਤਨੀ ਸੰਜਨਾ ਨੇ ਹਨੀਮੂਨ ਦੀ ਤਸਵੀਰ ਕੀਤੀ ਸਾਂਝੀ, ਕ੍ਰਿਕਟਰ ਨੇ ਦਿੱਤੀ ਇਹ ਪ੍ਰਤੀਕਿਰਿਆ

ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਆਹ ਦੇ ਬਾਅਦ ਇਕ ਵਾਰ ਫਿਰ ਵਾਪਸੀ ਲਈ ਤਿਆਰ ਹੈ। ਉਹ ਟਰੇਨਿੰਗ ਲਈ ਮੁੰਬਈ ਇੰਡੀਅਨਜ਼ ਨਾਲ ਜੁੜ ਚੁੱਕੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਗੋਆ ਵਿਚ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਰਚਾਇਆ ਸੀ। ਬੁਮਰਾਹ ਅਤੇ ਸੰਜਨਾ ਦੇ ਵਿਆਹ ਦਾ ਸਮਾਗਮ ਨਿੱਜੀ ਰਿਹਾ। 

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'

PunjabKesari

ਸੰਜਨਾ ਨੇ ਹਨੀਮੂਨ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਦੇ ਹੋਏ ਲਿਖਿਆ, ‘ਜੀਵਨਭਰ ਦੀਆਂ ਯਾਦਾਂ ਅਤੇ ਫਿਰ ਕੁੱਝ।’ ਇਸ ’ਤੇ ਜਸਪ੍ਰੀਤ ਬੁਮਰਾਹ ਦੇ ਬੇਹੱਦ ਰੋਚਕ ਟਿੱਪਣੀ ਕੀਤੀ। ਉਨ੍ਹਾਂ ਨੇ ਲਿਖਿਆ, ‘ਇਹ ਤਸਵੀਰ ਖਿੱਚਣ ਵਾਲਾ ਵਿਅਕਤੀ ਅਸਲ ਵਿਚ ਚੰਗਾ ਹੈ।’ ਇਸ ਦੇ ਇਲਾਵਾ ਪ੍ਰਸ਼ੰਸਕਾਂ ਨੇ ਵੀ ਇਸ ਤਸਵੀਰ ’ਤੇ ਦੋਵਾਂ ਨੂੰ ਵਧਾਈ ਦਿੱਤੀ। ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਤੋਂ ਵਿਆਹ ਲਈ ਬਰੇਕ ਲਈ ਸੀ ਅਤੇ ਇਸ ਮਗਰੋਂ ਉਹ ਟੀ20 ਸੀਰੀਜ਼ ਵਿਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਇਸ ਦੇ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

PunjabKesari

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਕਰਵਾਇਆ ਗਿਆ ਹਸਪਤਾਲ ’ਚ ਦਾਖ਼ਲ, ਕੁੱਝ ਦਿਨ ਪਹਿਲਾਂ ਆਏ ਸਨ ਕੋਰੋਨਾ ਪਾਜ਼ੇਟਿਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

cherry

Content Editor

Related News