ਬੁਮਰਾਹ ਨੇ ਮੇਡਨ ਓਵਰ ਸੁੱਟ ਟੀ-20 ਕ੍ਰਿਕਟ ''ਚ ਬਣਾਇਆ ਇਹ ਵਰਲਡ ਰਿਕਾਰਡ

02/03/2020 3:54:00 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਦੇ ਨਾਲ ਖੇਡਦੇ ਹੋਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ 'ਚ ਧਾਰਧਾਰ ਗੇਂਦਬਾਜ਼ੀ ਕੀਤੀ। ਪੂਰੀ ਦੁਨੀਆ 'ਚ ਆਪਣੀ ਰਫਤਾਰ ਅਤੇ ਯਾਰਕਰ ਦਾ ਲੋਹਾ ਮਨਵਾਉਣ ਵਾਲੇ ਬੁਮਰਾਹ ਨੇ ਇਸ ਮੁਕਾਬਲੇ 'ਚ ਇਕ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ।

ਜਸਪ੍ਰੀਤ ਬੁਮਰਾਹ ਟੀ-20 ਕ੍ਰਿਕਟ 'ਚ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ ਨੇ 7 ਮੇਡਨ ਓਵਰ ਸੁੱਟੇ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਨੁਵਾਨ ਕੁਲਾਸ਼ੇਖਰਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਦੇ ਨਾਂ 6 ਮੇਡਨ ਓਵਰ ਸਨ। ਇਸ ਮੈਚ 'ਚ ਬੁਮਰਾਹ ਨੇ ਆਪਣੇ 4 ਓਵਰ ਦੇ ਸਪੈਲ 'ਚ 12 ਦੌੜਾਂ ਦਿੱਤੀਆਂ ਅਤੇ ਇਕ ਮੇਡਨ ਦੇ ਨਾਲ 3 ਵਿਕਟ ਵੀ ਝਟਕਾਏ। ਉਨ੍ਹਾਂ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਉਨ੍ਹਾਂ ਨੂੰ ਆਖਰੀ ਮੈਚ 'ਚ ਮੈਨ ਆਫ ਦਿ ਮੈਚ ਦੇ ਖਿਤਾਬ ਨਾਲ ਨਵਾਜ਼ਿਆ ਗਿਆ।
PunjabKesari
ਮੈਚ ਦੇ ਬਾਅਦ ਬੁਮਰਾਹ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੀਰੀਜ਼ 'ਚੋਂ ਕਾਫੀ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਾ ਕਿ ਇਹ ਮੈਚ ਸਾਡੀ ਪਕੜ ਤੋਂ ਦੂਰ ਕੀਤਾ ਜਾ ਰਿਹਾ ਹੈ ਪਰ ਸਾਨੂੰ ਪਤਾ ਸੀ ਕਿ ਇਕ ਜਾਂ ਦੋ ਓਵਰ ਚੰਗੇ ਨਿਕਲਣ ਦੇ ਬਾਅਦ ਅਸੀਂ ਮੁਕਾਬਲੇ 'ਚ ਵਾਪਸੀ ਕਰ ਸਕਦੇ ਹਾਂ। ਹਵਾ ਕਾਫੀ ਤੇਜ਼ ਸੀ ਅਤੇ ਸਾਡੀ ਕੋਸ਼ਿਸ਼ ਸੀ ਕਿ ਇਸ ਹਵਾ ਦਾ ਫਾਇਦਾ ਚੁੱਕਿਆ ਜਾਵੇ।
PunjabKesari
ਜ਼ਿਕਰਯੋਗ ਹੈ ਕਿ ਇਸ ਆਖਰੀ ਮੁਕਾਬਲੇ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਸਾਹਮਣੇ 164 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ ਨੇ 7 ਦੌੜਾਂ ਨਾਲ ਇਸ ਮੁਕਾਬਲੇ ਨੂੰ ਗੁਆ ਦਿੱਤਾ। ਇਸ ਦੇ ਚਲਦੇ ਭਾਰਤ ਨੇ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰ ਲਿਆ। ਹੁਣ ਦੋਹਾਂ ਟੀਮਾਂ ਵਿਚਾਲੇ 5 ਫਰਵਰੀ ਤੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾਣੀ ਹੈ।


Tarsem Singh

Content Editor

Related News