AUS vs IND : ਬੁਮਰਾਹ ਨੇ ਬਾਕਸਿੰਗ ਟੈਸਟ ’ਚ 4 ਵਿਕਟ ਝਟਕਾਉਣ ਤੋਂ ਬਾਅਦ ਦਿੱਤਾ ਇਹ ਬਿਆਨ
Saturday, Dec 26, 2020 - 02:05 PM (IST)
ਸਪੋਰਟਸ ਡੈਸਕ— ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ’ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਲੈਅ ਦਿਖਾਉਂਦੇ ਹੋਏ ਆਸਟਰੇਲੀਆ ਨੂੰ ਪਹਿਲੀ ਪਾਰੀ ’ਚ 195 ਦੌੜਾਂ ’ਤੇ ਰੋਕ ਦਿੱਤਾ। ਟੀਮ ਇੰਡੀਆ ਵੱਲੋਂ ਸਭ ਤੋਂ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਹੇ ਜਿਨ੍ਹਾਂ ਨੇ 56 ਦੌੜਾਂ ਦੇ ਕੇ ਚਾਰ ਮਹੱਤਵਪੂਰਨ ਵਿਕਟ ਲਏ। ਮੈਚ ਦੇ ਬਾਅਦ ਬੁਮਰਾਹ ਨੇ ਕਿਹਾ- ਇਹ ਇਕ ਚੰਗਾ ਦਿਨ ਸੀ। ਜਦੋਂ ਅਸੀਂ ਪਹਿਲਾਂ ਗੇਂਦਬਾਜ਼ੀ ਕੀਤੀ ਉਦੋਂ ਥੋੜ੍ਹੀ ਨਮੀ ਸੀ। ਇਸ ਲਈ ਮੈਂ ਅੱਜ ਸਿਰਫ਼ ਚੰਗੀ ਸਾਈਡ ’ਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਦੀ-ਕਦੀ ਜਦੋਂ ਤੁਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਸਫਲਤਾ ਨਹੀਂ ਮਿਲਦੀ, ਇਸ ਲਈ ਮੂਲ ਗੱਲਾਂ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਜੈਕਮੈਨ ਦਾ ਦਿਹਾਂਤ, ਡਿਵੀਲੀਅਰਸ ਨੇ ਇੰਝ ਦਿੱਤੀ ਸ਼ਰਧਾਂਜਲੀ
ਬੁਮਰਾਹ ਨੇ ਕਿਹਾ- ਅੱਜ ਅਸ਼ਵਿਨ ਨੇ ਅਸਲ ’ਚ ਚੰਗੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੂੰ ਪਹਿਲੇ ਹੀ ਦਿਨ ਚੰਗੇ ਟਰਨ, ਚੰਗੇ ਰੈਵੇਲਿਊਸ਼ਨ ਮਿਲ ਰਹੇ ਹਨ ਤੇ ਦੇਖਣ ’ਚ ਖ਼ੁਸ਼ੀ ਹੋ ਰਹੀ ਹੈ। ਸਿਰਾਜ ਬਹੁਤ ਖ਼ੁਸ਼ ਸੀ, ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਉਮੀਦ ਹੈ ਕਿ ਅਸੀਂ ਅੱਗੇ ਵੀ ਬਿਹਤਰ ਪ੍ਰਦਰਸ਼ਨ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਬਾਕਸਿੰਗ ਡੇ ਟੈਸਟ ’ਚ ਬੁਮਰਾਹ ਨੇ ਸਭ ਤੋਂ ਜ਼ਿਆਦਾ ਵਿਕਟਾਂ ਕੱਢ ਕੇ ਮੈਨ ਆਫ਼ ਦੀ ਮੈਚ ਦਾ ਪੁਰਸਕਾਰ ਹਾਸਲ ਕੀਤਾ ਸੀ। ਇਸ ਵਾਰ ਉਹ ਫਿਰ ਤੋਂ ਸ਼ਾਨਦਾਰ ਲੈਅ ’ਚ ਦਿਸ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।