ਸਾਬਕਾ ਧਾਕੜ ਹਾਕੀ ਖਿਡਾਰੀ ਦੇ ਹੋਣਹਾਰ ਪੁੱਤ ਦੀ ਆਸਟਰੇਲੀਆਈ ਟੂਰ ਲਈ ਚੋਣ

Thursday, May 02, 2019 - 12:57 PM (IST)

ਸਾਬਕਾ ਧਾਕੜ ਹਾਕੀ ਖਿਡਾਰੀ ਦੇ ਹੋਣਹਾਰ ਪੁੱਤ ਦੀ ਆਸਟਰੇਲੀਆਈ ਟੂਰ ਲਈ ਚੋਣ

ਜਲੰਧਰ— ਹਾਕੀ ਇੰਡੀਆ ਵੱਲੋਂ 10 ਮਈ ਨੂੰ ਆਪਣੇ ਆਸਟਰੇਲੀਆਈ ਟੂਰ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ ਜਿਸ 'ਚ ਜਲੰਧਰ ਦੇ ਜਸਕਰਨ ਸਿੰਘ ਦਾ ਨਾਂ ਸ਼ਾਮਲ ਹੋਇਆ ਹੈ। ਜਸਕਰਨ ਸਿੰਘ ਭਾਰਤੀ ਹਾਕੀ ਟੀਮ ਦੇ ਦਿੱਗਜ ਖਿਡਾਰੀ ਰਹੇ ਓਲੰਪਿਨ ਦ੍ਰੋਣਾਚਾਰੀ ਐਵਾਰਡੀ ਰਾਜਿੰਦਰ ਸਿੰਘ ਦਾ ਬੇਟਾ ਹੈ ਅਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕਈ ਵੱਡੇ-ਵੱਡੇ ਟੂਰਨਾਮੈਂਟ ਖੇਡ ਚੱਕਿਆ ਹੈ। ਉਹ ਸਾਲ 2012 ਤੋਂ ਹਾਕੀ ਟੀਮ 'ਚ ਲਗਾਤਾਰ ਜਗ੍ਹਾ ਬਣਾਏ ਹੋਏ ਹਨ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਕਪਤਾਨ, ਮਨਦੀਪ ਸਿੰਘ ਅਤੇ ਹਾਰਦਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਓਲੰਪੀਅਨ ਰਾਜਿੰਦਰ ਸਿੰਘ ਵੀ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਦੇ ਮੁੱਖ ਕੋਚ ਹਨ।

ਬੈਂਕ ਦੇ ਜ਼ੋਨਲ ਮੈਨੇਜਰ ਡਾ. ਲਲਿਤ ਕੁਮਾਰ ਸ਼ਰਮਾ ਨੇ ਜਸਕਰਨ ਸਿੰਘ ਅਤੇ ਓਲੰਪਿਅਨ ਰਾਜਿੰਦਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਓਲੰਪੀਅਨ ਸੰਜੀਵ ਕੁਮਾਰ ਡਾਂਗ, ਰਾਜਿੰਦਰ ਸਿੰਘ, ਬਲਜੀਤ ਸਿੰਘ ਸੈਨੀ, ਗੁਨਦੀਪ ਕੁਮਾਰ, ਰਿਪੁਦਮਨ ਸਿੰਘ, ਕੁਲਜੀਤ ਸਿੰਘ, ਤਨੁਜਾ, ਰਾਕੇਸ਼ ਚੋਪੜਾ, ਹਰੀਸ਼ ਚੰਦ, ਰਾਜ਼ਿੰਦਰ ਕੌਰ, ਰਜਤ ਸ਼ਰਮਾ, ਪੰਕਜ, ਰਾਜਨ ਸਮੇਤ ਪੰਜਾਬ ਐਂਡ ਸਿੰਘ ਬੈਂਕ ਦੇ ਸਾਰੇ ਅਧਿਕਾਰੀਆਂ ਅਤੇ ਹਾਕੀ ਖਿਡਾਰੀਆਂ ਨੇ ਵਧਾਈ ਦਿੱਤੀ।

ਜਸਕਰਨ ਦੀਆਂ ਪ੍ਰਾਪਤੀਆਂ : 2012 ਤੋਂ ਅਜੇ ਤਕ ਲਗਾਤਾਰ ਜਿੱਤ ਰਹੇ ਹਨ ਖਿਤਾਬ
ਜਸਕਰਨ ਸਿੰਘ ਫੀਲਡਰ ਅਤੇ ਸਟ੍ਰਾਈਕਰ ਪੋਜ਼ੀਸ਼ਨ 'ਤੇ ਖੇਡਦੇ ਹਨ ਪਰ ਭਾਰਤੀ ਟੀਮ 'ਚ ਉਨ੍ਹਾਂ ਦੀ ਸਿਲੈਕਸ਼ਨ ਮਿਡ-ਫੀਲਡਰ ਦੇ ਤੌਰ 'ਤੇ  ਹੋਈ ਹੈ। ਜਸਕਰਨ ਨੇ ਲਗਾਤਾਰ ਸਾਲ 2015 ਤੋਂ 2019 ਤਕ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ, ਸਾਲ 2012 ਤੋਂ 2014 ਤੱਕ ਕਾਂਬੀਨੇਡ ਯੂਨੀਵਰਸਿਟੀ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ, ਸਾਲ 2015 'ਚ ਕੇਰਲਾ 'ਚ ਹੋਈ ਨੈਸ਼ਨਲ ਗੇਮਜ਼ ਕੇਰਲਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ ਸੀ। ਸਰਵਸ੍ਰੇਸ਼ਠ ਖਿਡਾਰੀ : ਸਾਲ 2017 ਆਲ ਇੰਡੀਆ ਨਹਿਰੂ ਹਾਕੀ ਟੂਰਨਾਮੈਂਟ 'ਚ ਸਰਵਸ੍ਰੇਸ਼ਠ ਖਿਡਾਰੀ, ਸਾਲ 2016-17 'ਚ ਆਲ ਇੰਡੀਆ ਗੁਰਮੀਤ ਹਾਕੀ ਟੂਰਨਾਮੈਂਟ ਚੰਡੀਗੜ੍ਹ 'ਚ ਸਰਵਸ੍ਰੇਸ਼ਠ ਖਿਡਾਰੀ, 2015 'ਚ ਫਰੀਦਕੋਟ 'ਚ ਬਾਬਾ ਫਰੀਦ ਹਾਕੀ ਟੂਰਨਾਮੈਂਟ 'ਚ ਸਰਵਸ੍ਰੇਸ਼ਠ ਖਿਡਾਰੀ। ਉਹ ਸਾਲ 2015 'ਚ ਕਾਂਬੀਨੇਡ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਟੀਮ ਦੇ ਕਪਤਾਨ ਰਹੇ ਹਨ।


author

Tarsem Singh

Content Editor

Related News