ਜਾਪਾਨੀ ਵਿਸ਼ਵ ਬੈਡਮਿੰਟਨ ਚੈਂਪੀਅਨ ਨੇ ਭਾਰਤ ਵਿਚ ਖਰਾਬ ਤਜਰਬੇ ਦੀ ਦਾਸਤਾਂ ਸੁਣਾਈ, BAI ਨੇ ਕਿਹਾ ਮੰਦਭਾਗਾ
Thursday, Dec 14, 2023 - 09:53 AM (IST)
ਨਵੀਂ ਦਿੱਲੀ, (ਭਾਸ਼ਾ)– ਸਾਬਕਾ ਵਿਸ਼ਵ ਚੈਂਪੀਅਨ ਤੇ ਓਲੰਪਿਕ ਤਮਗਾ ਜੇਤੂ ਨੋਜੋਮੀ ਓਕੂਹਾਰਾ ਨੇ ਹਾਲ ਹੀ ਵਿਚ ਭਾਰਤ ਯਾਤਰਾ ਦਾ ਆਪਣਾ ਖਰਾਬ ਤਜਰਬਾ ਸਾਂਝਾ ਕੀਤਾ, ਜਿੱਥੇ ਦਿੱਲੀ ਦੇ ਇਕ ਕੈਬ ਡਰਾਈਵਰ ਨੇ ਉਸ ਨੂੰ ਚੂਨਾ ਲਗਾਇਆ ਤੇ ਓਡਿਸ਼ਾ ਦੇ ਕਟਕ ਵਿਚ ਹੋਟਲ ਵਿਚ ਉਸ ਨੂੰ ਕਮਰੇ ਲਈ ਚਾਰ ਘੰਟੇ ਤਕ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ : ਜੂਨੀਅਰ ਵਿਸ਼ਵ ਕੱਪ ਸੈਮਫਾਈਨਲ ’ਚ ਭਾਰਤ ਸਾਹਮਣੇ ਜਰਮਨੀ ਦੀ ਮਜ਼ਬੂਤ ਚੁਣੌਤੀ
28 ਸਾਲਾ ਓਕੂਹਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੈਂਸਨੇਟ ਡਾਟ ਡੀ. ਪੀ. ’ਤੇ ਲਿਖਿਆ ਕਿ ਦਿੱਲੀ ਹਵਾਈ ਅੱਡੇ ’ਤੇ ਇਕ ਕੈਬ ਡਰਾਈਵਰ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਤੇ ਚੂਨਾ ਲਗਾਇਆ। ਉਸ ਨੇ ਲਿਖਿਆ ਕਿ ਓਡਿਸ਼ਾ ਓਪਨ ਲਈ ਸੋਮਵਾਰ ਨੂੰ ਕਟਕ ਪਹੁੰਚਣ ’ਤੇ ਉਸ ਨੂੰ ਅਧਿਕਾਰਤ ਵਾਹਨ ਸਹੂਲਤ ਉਪਲੱਬਧ ਨਹੀਂ ਕਰਵਾਈ ਗਈ ਸੀ। ਉਸ ਨੇ ਲਿਖਿਆ ਕਿ ਹੋਟਲ ਵਿਚ ਚੈੱਕ ਇਨ ਲਈ ਉਸ ਨੂੰ ਚਾਰ ਘੰਟੇ ਇੰਤਜ਼ਾਰ ਕਰਨਾ ਪਿਆ ਤੇ ਅਭਿਆਸ ਸੈਸ਼ਨ ਲਈ ਸਵੇਰੇ 8 ਵਜੇ ਵੀ ਉਸ ਨੂੰ ਬੱਸ ਜਾਂ ਕਾਰ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਫਾਈਨਲ 'ਚ ਹਾਰ 'ਤੇ ਪਹਿਲੀ ਵਾਰ ਬੋਲੇ ਰੋਹਿਤ ਸ਼ਰਮਾ-ਅਸੀਂ ਗਲਤੀਆਂ ਕੀਤੀਆਂ ਪਰ...
ਭਾਰਤੀ ਬੈਡਮਿੰਟਨ ਸੰਘ (ਬੀ. ਏ. ਅਾਈ.) ਜਨਰਲ ਸਕੱਤਰ ਸੰਜੇ ਮਿਸ਼ਰਾ ਨੇ ਇਸ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਉਸ ਨੇ ਸਥਾਨਕ ਆਯੋਜਨ ਕਮੇਟੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਾਪਾਨ ਦੀ ਇਸ ਤਜਰਬੇਕਾਰ ਬੈਡਮਿੰਟਨ ਖਿਡਾਰਨ ਨੇ ਲਾਜਿਸਟਿਕ ਦਾ ਬਿਊਰੋ (ਸਥਾਨਕ ਯਾਤਰਾ ਤੇ ਹੋਟਲ) ਦੇਣ ਵਾਲੀ ਕੋਈ ਈਮੇਲ ਨਹੀਂ ਭੇਜੀ ਨਹੀਂ ਤਾਂ ਅਜਿਹੀ ਨੌਬਤ ਨਹੀਂ ਆਉਂਦੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।