ਜਾਪਾਨੀ ਟੈਨਿਸ ਸਟਾਰ ਓਸਾਕਾ ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ

Saturday, May 23, 2020 - 11:44 AM (IST)

ਜਾਪਾਨੀ ਟੈਨਿਸ ਸਟਾਰ ਓਸਾਕਾ ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ

ਨਵੀਂ ਦਿੱਲੀ : ਜਾਪਾਨ ਦੀ ਟੈਨਿਸ ਸਨਸਨੀ 22 ਸਾਲਾ ਨਾਓਮੀ  ਓਸਾਕਾ ਹੁਣ ਵਿਸ਼ਵ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਬਣ ਗਈ  ਹੈ। ਫੋਰਬਸ ਮੁਤਾਬਕ ਉਸ ਨੇ ਪਿਛਲੇ 12 ਮਹੀਨੇ ਤਕ 3 ਕਰੋੜ 74 ਲੱਖ ਡਾਲਰ ਦੀ ਕਮਾਈ ਕੀਤੀ ਹੈ। 2 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਇਸ ਏਸ਼ੀਆਈ ਸਟਾਰ ਨੇ ਆਪਣੀ ਅਮਰੀਕੀ ਵਿਰੋਧੀ ਸੇਰੇਨਾ ਵਿਲੀਅਮਸ ਨੂੰ ਇਸ ਮਾਮਲੇ ਵਿਚ ਪਿੱਛੇ ਛੱਡ ਦਿੱਤਾ ਹੈ। ਸੇਰੇਨਾ ਨੇ ਪਿਛਲੇ ਇਕ ਸਾਲ ਵਿਚ ਪੁਰਸਕਾਰ ਰਾਸ਼ੀ ਅਤੇ ਵਿਗਿਆਪਨ ਦੀ ਤੁਲਨਾ ਵਿਚ 14 ਲੱਖ ਡਾਲਰ ਦੀ ਕਮਾਈ ਕੀਤੀ। ਹਾਲਾਂਕਿ ਇਨ੍ਹਾਂ ਦੋਵਾਂ ਨੇ ਇਕ ਸਾਲ ਵਿਚ ਸਭ ਤੋਂ ਵੱਧ ਕਮਾਈ ਕਰਨ ਦਾ ਮਾਰੀਆ ਸ਼ਾਰਾਪੋਵਾ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਹਾਲ ਹੀ 'ਚ ਸੰਨਿਆਸ ਲੈ ਚੁੱਕੀ ਸ਼ਾਰਾਪੋਵਾ ਨੇ 2015 ਵਿਚ 2 ਕਰੋੜ 97 ਲੱਖ ਡਾਲਰ ਕਮਾਏ ਸੀ।


author

Ranjit

Content Editor

Related News