ਬੀਜਿੰਗ ਓਲੰਪਿਕ ''ਚ ਸਰਕਾਰੀ ਦਲ ਨਹੀਂ ਭੇਜੇਗਾ ਜਾਪਾਨ

Friday, Dec 24, 2021 - 04:29 PM (IST)

ਬੀਜਿੰਗ ਓਲੰਪਿਕ ''ਚ ਸਰਕਾਰੀ ਦਲ ਨਹੀਂ ਭੇਜੇਗਾ ਜਾਪਾਨ

ਟੋਕੀਓ (ਭਾਸ਼ਾ)- ਜਾਪਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਬੀਜਿੰਗ ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿਚ ਆਪਣੇ ਮੰਤਰੀਆਂ ਦਾ ਦਲ ਨਹੀਂ ਭੇਜੇਗਾ ਪਰ ਤਿੰਨ ਓਲੰਪਿਕ ਅਧਿਕਾਰੀ ਇਸ ਵਿਚ ਹਿੱਸਾ ਲੈਣਗੇ। ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਰਿਕਾਰਡ ਨੂੰ ਦੇਖਦੇ ਹੋਏ ਅਮਰੀਕਾ ਦੀ ਅਗਵਾਈ ਵਿਚ ਖੇਡਾਂ ਦੇ ਬਾਈਕਾਟ ਦੀ ਮੰਗ ਨੂੰ ਮਿਲੀ-ਜੁਲੀ ਪ੍ਰਤੀਕਿਰਿਆਵਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਪੁਣੇ ’ਚ ਵੱਡੀ ਵਾਰਦਾਤ, ਕਾਰ ’ਚ ਬੈਠੇ ਪਹਿਲਵਾਨ ਨੂੰ ਗੋਲੀਆਂ ਨਾਲ ਭੁੰਨਿਆ

ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਤਸੁਨੋ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, 'ਸਾਡਾ ਕੋਈ ਸਰਕਾਰੀ ਵਫ਼ਦ ਭੇਜਣ ਦਾ ਕੋਈ ਇਰਾਦਾ ਨਹੀਂ ਹੈ।' ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੇਈਕੋ ਹਾਸ਼ੀਮੋਟੋ, ਜਾਪਾਨੀ ਓਲੰਪਿਕ ਕਮੇਟੀ ਦੇ ਪ੍ਰਧਾਨ ਯਾਸੂਹੀਰੋ ਯਾਮਾਸ਼ੀਤਾ ਅਤੇ ਜਾਪਾਨੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਕਾਜ਼ੁਯੁਕੀ ਮੋਰੀ ਇਸ ਵਿਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਅਧਿਕਾਰੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਪੈਰਾਲੰਪਿਕ ਕਮੇਟੀ ਦੇ ਸੱਦੇ 'ਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News