ਏਸ਼ੀਆਈ ਕੱਪ : ਜਾਪਾਨ ਨੇ ਤੁਰਕਮੇਨਿਸਤਾਨ ਨੂੰ 3-2 ਨਾਲ ਹਰਾਇਆ
Thursday, Jan 10, 2019 - 11:47 AM (IST)
ਅਬੁਧਾਬੀ— ਯੁਯਾ ਓਸਾਕੋ ਦੇ ਦੋ ਗੋਲ ਦੀ ਮਦਦ ਨਾਲ ਸਾਬਕਾ ਚੈਂਪੀਅਨ ਜਾਪਾਨ ਨੇ ਪਿਛੜਨ ਦੇ ਬਾਅਦ ਵਾਪਸੀ ਕਰਕੇ ਬੁੱਧਵਾਰ ਨੂੰ ਇੱਥੇ ਏ.ਐੱਫ.ਸੀ. ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ 'ਚ ਇਕ ਗੋਲ ਨਾਲ ਪਿੱਛੜਨ ਦੇ ਬਾਅਦ ਵਾਪਸੀ ਕਰਕੇ ਗਰੁੱਪ ਐੱਫ ਦਾ ਮੈਚ ਜਿੱਤਿਆ।

ਤੁਰਕਮੇਨਿਸਤਾਨ ਦੇ ਕਪਤਾਨ ਅਰਸਲਾਨ ਅਮਾਨੋਵ ਨੇ 26ਵੇਂ ਮਿੰਟ 'ਚ ਆਪਣੀ ਟੀਮ ਨੂੰ ਅੱਗੇ ਕੀਤਾ। ਓਸਾਕੋ ਨੇ 56ਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗਿਆ। ਉਨ੍ਹਾਂ ਨੇ ਇਸ ਦੇ ਚਾਰ ਮਿੰਟਾਂ ਬਾਅਦ ਦੂਜਾ ਗੋਲ ਕਰਕੇ ਜਾਪਾਨ ਨੂੰ ਅੱਗੇ ਕਰ ਦਿੱਤਾ। ਰਿਤਸੂ ਦੋਆਨ ਨੇ 71ਵੇਂ ਮਿੰਟ 'ਚ ਜਾਪਾਨ ਦਾ ਵਾਧਾ 3-1 ਕਰ ਦਿੱਤਾ। ਤੁਰਕਮੇਨਿਸਤਾਨ ਦੇ ਅਹਿਮਦ ਅਤਾਯੇਵ ਨੇ 79ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰਕੇ ਹਾਰ ਦਾ ਫਰਕ ਘੱਟ ਕੀਤਾ।
