ਜਾਪਾਨ ਦੀ ਸਟ੍ਰਾਈਕਰ ਮਾਨਾ ਇਵਾਬੁਚੀ ਮਹਿਲਾ ਏਸ਼ੀਆਈ ਕੱਪ ਤੋਂ ਪਹਿਲਾਂ ਕੋਵਿਡ ਪਾਜ਼ੇਟਿਵ : ਰਿਪੋਰਟ

Friday, Jan 21, 2022 - 01:09 PM (IST)

ਜਾਪਾਨ ਦੀ ਸਟ੍ਰਾਈਕਰ ਮਾਨਾ ਇਵਾਬੁਚੀ ਮਹਿਲਾ ਏਸ਼ੀਆਈ ਕੱਪ ਤੋਂ ਪਹਿਲਾਂ ਕੋਵਿਡ ਪਾਜ਼ੇਟਿਵ : ਰਿਪੋਰਟ

ਪੁਣੇ- ਜਾਪਾਨ ਦੀ ਸਟ੍ਰਾਈਕਰ ਮਾਨਾ ਇਵਾਬੁਚੀ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ 'ਚ ਆਪਣੀ ਟੀਮ ਦੇ ਖ਼ਿਤਾਬ ਦੀ ਰੱਖਿਆ ਦੀ ਮੁਹਿੰਮ ਦੇ ਸ਼ੁਰੂਆਤੀ ਮੁਕਾਬਲਿਆਂ 'ਚ ਨਹੀਂ ਖੇਡ ਸਕੇਗੀ ਕਿਉਂਕਿ ਉਹ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਆਰਸੇਨਲ ਦੀ ਇਹ 28 ਸਾਲਾ ਫਾਰਵਰਡ ਬ੍ਰਿਟੇਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਨੈਗੇਟਿਵ ਪਾਈ ਗਈ ਸੀ ਪਰ ਮੰਗਲਵਾਰ ਨੂੰ ਭਾਰਤ ਪਹੁੰਚਣ 'ਤੇ ਉਨ੍ਹਾਂ ਦਾ ਨਤੀਜਾ ਪਾਜ਼ੇਟਿਵ ਆਇਆ। ਜਾਪਾਨ ਫੁੱਟਬਾਲ ਸੰਘ ਦੇ ਐਲਾਨ ਦੇ ਹਵਾਲੇ ਤੋਂ ਦਿੱਤੀ ਗਈ ਖ਼ਬਰ ਦੇ ਮੁਤਾਬਕ ਇਵਾਬੁਚੀ ਟੀਮ ਦੀ ਕਿਸੇ ਹੋਰ ਮੈਂਬਰ ਦੇ ਸੰਪਰਕ 'ਚ ਨਹੀਂ ਸੀ ਕਿਉਂਕਿ ਇਹ ਇਕੱਲੀ ਬ੍ਰਿਟੇਨ ਤੋਂ ਭਾਰਤ ਪੁੱਜੀ ਸੀ।

ਇਕ ਰਿਪੋਰਟ 'ਚ ਜਾਪਾਨ ਫੁੱਟਬਾਲ ਸੰਘ ਦੇ ਹਵਾਲੇ ਤੋਂ ਕਿਹਾ ਗਿਆ ਕਿ ਇਵਾਬੁਚੀ 'ਚ ਲੱਛਣ ਨਜ਼ਰ ਨਹੀਂ ਆ ਰਹੇ ਹਨ ਤੇ ਟੀਮ ਨਾਲ ਜੁੜਨ ਤੋਂ ਪਹਿਲਾਂ ਉਹ ਇਕਾਂਤਵਾਸ 'ਚ ਰਹੇਗੀ। 7 ਦਿਨਾਂ ਦੇ ਇਕਾਂਤਵਾਸ ਦੇ ਬਾਅਦ ਉਨ੍ਹਾਂ ਨੂੰ ਟੀਮ ਦੀ ਸਾਥੀ ਖਿਡਾਰੀਆਂ ਨਾਲ ਜੁੜਨ ਦੀ ਇਜਾਜ਼ਤ ਹੋਵੇਗੀ, ਬਸ਼ਰਤੇ ਕਿ ਉਹ ਵਾਇਰਸ ਦੇ ਨਤੀਜੇ ਲਈ ਟੈਸਟ 'ਚ ਨੈਗੇਟਿਵ ਆਏ ਤੇ ਉਨ੍ਹਾਂ 'ਚ ਕੋਈ ਲੱਛਣ ਨਜ਼ਰ ਨਹੀਂ ਆਏ। ਦੋ ਵਾਰ ਦੀ ਸਾਬਕਾ ਚੈਂਪੀਅਨ ਜਾਪਾਨ ਆਪਣੀ ਮੁਹਿੰਮ ਦੀ ਸ਼ੁਰੂਆਤ ਗਰੁੱਪ ਸੀ. 'ਚ ਸ਼ੁੱਕਰਵਾਰ ਨੂੰ ਮਿਆਂਮਾਰ ਦੇ ਖ਼ਿਲਾਫ਼ ਕਰੇਗੀ।


author

Tarsem Singh

Content Editor

Related News