ਜਾਪਾਨ ਨੇ ਮੈਕਸੀਕੋ ਅਤੇ ਰੂਸ ਨੇ ਉਜ਼ਬੇਕਿਸਤਾਨ ਨੂੰ ਹਰਾਇਆ

Friday, Jun 07, 2019 - 09:41 PM (IST)

ਜਾਪਾਨ ਨੇ ਮੈਕਸੀਕੋ ਅਤੇ ਰੂਸ ਨੇ ਉਜ਼ਬੇਕਿਸਤਾਨ ਨੂੰ ਹਰਾਇਆ

ਭੁਵਨੇਸ਼ਵਰ— ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ ਨੇ ਅਗਲੇ ਸਾਲ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਇੱਥੇ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ ਮੈਕਸੀਕੋ ਨੂੰ 3-1 ਨਾਲ ਹਰਾਇਆ, ਜਦਕਿ ਰੂਸ ਨੇ ਇਕ ਹੋਰ ਮੁਕਾਬਲੇ 'ਚ ਉਜ਼ਬੇਕਿਸਤਾਨ ਨੂੰ 12-1 ਨਾਲ ਕਰਾਰੀ ਮਾਤ ਦਿੱਤੀ। ਜਾਪਾਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਰੂਸ ਵਲੋਂ ਪੂਲ ਬੀ ਦੇ ਇਸ ਮੈਚ 'ਚ ਹਿਰੋਤਾਕਾ ਜੇਨਦਾਨਾ ਨੇ ਤੀਸਰੇ ਅਤੇ 34ਵੇਂ ਮਿੰਟ 'ਚ 2 ਪੈਨਲਟੀ ਕਾਰਨਰਾਂ ਨੂੰ ਗੋਲ 'ਚ ਬਦਲਿਆ।  ਇਸੇ ਤਰ੍ਹਾਂ ਸ਼ੋਤਾ ਯਾਮਦਾ ਨੇ 21ਵੇਂ ਮਿੰਟ 'ਚ ਪੈਨਲਟੀ ਸਟਰੋਕ  'ਤੇ ਗੋਲ ਕੀਤਾ। 
ਉੱਥੇ ਹੀ ਇਕ ਹੋਰ ਮੈਚ 'ਚ ਰੂਸ ਨੇ ਪੂਲ ਏ ਦੇ ਮੈਚ 'ਚ ਉਜ਼ਬੇਕਿਸਤਾਨ ਨੂੰ 21-1 ਨਾਲ ਹਰਾਇਆ। ਰੂਸ ਲਈ ਸੇਮੇਨ ਮਾਤਕੋਵਸਕੀ ਨੇ (13ਵੇਂ, 17ਵੇਂ, 26ਵੇਂ, 44ਵੇਂ ਅਤੇ 48ਵੇਂ ਮਿੰਟ 'ਚ) 5 ਗੋਲ ਕੀਤੇ। ਇਸੇ ਤਰ੍ਹਾਂ ਅਲੈਕਜੈਂਡਰ ਸਿਕਪਰਸਕੀ ਨੇ 15ਵੇਂ ਅਤੇ 22ਵੇਂ, ਸਰਗੇ ਲੇਪਸ਼ਕਿਨ ਨੇ 19ਵੇਂ,  ਅਲੈਕਸੇ ਸੋਬੋਲੇਵਸਕੀ ਨੇ 22ਵੇਂ, ਮਿਖਾਈਲ ਪ੍ਰੋਸਕੁਰਿਆਕੋਵ ਨੇ 36ਵੇਂ, ਮਰਾਤ ਖੈਰੂਲਿਨ ਨੇ 40ਵੇਂ ਅਤੇ ਡੈਨਿਸ ਸਟਾਰਿਐਂਕ ਨੇ59ਵੇਂ ਮਿੰਟ 'ਚ ਗੋਲ ਕੀਤੇ।


author

Gurdeep Singh

Content Editor

Related News