ਜਾਪਾਨ ਨੇ ਓਲੰਪਿਕ 2020 ਜਗ੍ਹਾਂ ਦੇ ਉਪਰ ਡਰੋਨ ਉਡਾਉਣ 'ਤੇ ਲਗਾਈ ਪਾਬੰਦੀ

Friday, May 17, 2019 - 04:18 PM (IST)

ਜਾਪਾਨ ਨੇ ਓਲੰਪਿਕ 2020 ਜਗ੍ਹਾਂ ਦੇ ਉਪਰ ਡਰੋਨ ਉਡਾਉਣ 'ਤੇ ਲਗਾਈ ਪਾਬੰਦੀ

ਸਪੋਰਟਸ ਡੈਸਕ— ਜਾਪਾਨ ਨੇ ਦਹਿਸ਼ਤਗਰਦਾਂ ਦੇ ਹਮਲਿਆਂ ਨੂੰ ਰੋਕਣ ਲਈ ਕਦਮ ਚੁੱਕਦੇ ਹੋਏ ਸ਼ੁੱਕਰਵਾਰ ਨੂੰ ਟੋਕੀਓ 2020 ਓਲੰਪਿਕ ਦੀ ਜਗ੍ਹਾਂ ਤੇ ਅਮਰੀਕੀ ਫੌਜੀ ਸਹੂਲਤਾਂ ਤੇ ਡਰੋਨ ਦੀਆਂ ਉਡਾਣਾ 'ਤੇ ਰੋਕ ਲੱਗਾ ਦਿੱਤੀ ਹੈ। ਇਸ ਨਵੇਂ ਕਨੂੰਨ ਮੁਤਾਬਕ ਓਲੰਪਿਕ ਲਈ ਇਸਤੇਮਾਲ ਹੋਣ ਵਾਲੀ ਜਗ੍ਹਾ ਤੇ ਇਸ ਸਾਲ ਸਿਤੰਬਰ 'ਚ ਸ਼ੁਰੂ ਹੋਣ ਵਾਲੇ ਰਗਬੀ ਵਿਸ਼ਵ ਕੱਪ ਦੀ ਜਗ੍ਹਾ 'ਤੇ ਵੀ ਡਰੋਨ ਫਲਾਈਟ 'ਤੇ ਰੋਕ ਲਗਾ ਦਿੱਤੀ ਹੈ। PunjabKesariਜਾਪਾਨ ਦੇ ਆਤਮ ਰੱਖਿਆ ਬਲਾਂ ਦੀਆਂ ਸਹੂਲਤਾਂ 'ਤੇ ਵੀ ਡਰੋਨ ਬੈਨ ਕਰ ਦਿੱਤੇ ਗਏ ਹਨ। ਮੌਜੂਦਾ ਕਨੂੰਨ ਮੁਤਾਬਕ ਪ੍ਰਧਾਨਮੰਤਰੀ ਦਫ਼ਤਰ ਤੇ ਇੰਪੀਰੀਅਲ ਪੈਲੇਸ ਵਰਗੀ ਅਹਿਮ ਸਹੂਲਤਾਂ 'ਤੇ ਵੀ ਡਰੋਨ ਉਡਾਉਣ 'ਤੇ ਰੋਕ ਹੈ।


Related News