ਜੈਮੀ ਮਰੇ-ਮਾਟੇਕ ਸੈਂਡਸ ਦੀ ਜੋੜੀ ਨੇ ਜਿੱਤਿਆ ਯੂ. ਐੱਸ ਓਪਨ 2019 ਮਿਕਸ ਡਬਲ ਦਾ ਖਿਤਾਬ

09/08/2019 3:42:05 PM

ਸਪੋਰਟਸ ਡੈਸਕ— ਜੈਮੀ ਮਰੇ ਅਤੇ ਮਾਟੇਕ-ਸੈਂਡਸ ਦੀ ਜੋੜੀ ਨੇ ਯੂ. ਐੱਸ ਓਪਨ ਮਿਕਸ ਡਬਲ ਦਾ ਖਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਤਾਇਵਾਨ ਦੇ ਚੈਨ ਹਾਓ-ਚਿੰਗ ਅਤੇ ਨਿਊਜ਼ੀਲੈਂਡ ਦੇ ਮਾਇਕਲ ਵੀਨਸ ਦੀ ਜੋੜੀ ਨੂੰ ਸਿੱਧੇ ਸੈੱਟ 'ਚ 6-2, 6-3 ਨਾਲ ਹਰਾਇਆ। ਇਸ ਜਿੱਤ ਨੇ ਮਰੇ ਦੇ ਨਾਂ ਲੀਡਿੰਗ ਜੋੜੀ ਮੁਕਾਬਲੇਬਾਜ਼ ਦੇ ਰੂਪ 'ਚ ਸ਼ਾਮਿਲ ਕਰ ਦਿੱਤਾ।PunjabKesari
ਬ੍ਰੀਟੇਨ ਦੇ ਜੈਮੀ ਮਰੇ ਨੇ ਅਮਰੀਕੀ ਬੇਥਾਨੀ ਮਾਟੇਕ-ਸੈਂਡਸ ਦੇ ਨਾਲ ਮਿਕਸ ਡਬਲ 'ਚ ਲਗਾਤਾਰ ਚੌਥੇ ਸਾਲ ਯੂ. ਐੱਸ ਓਪਨ ਦਾ ਖਿਤਾਬ ਜਿੱਤਿਆ। ਫਲਸ਼ਿੰਗ ਮੇਡੋਜ 'ਚ ਲਗਾਤਾਰ ਤਿੰਨ ਮਿਕਸ ਖਿਤਾਬ ਜਿੱਤਣ ਵਾਲੇ ਪਹਿਲੇ ਵਿਅਕਤੀ ਬਣ ਕੇ ਜੇਮੀ ਨੇ ਇਤਿਹਾਸ ਰਚ ਦਿੱਤਾ। ਜਿੱਤ ਤੋਂ ਬਾਅਦ ਮਰੇ ਨੇ ਕਿਹਾ ਕਿ ਅਸੀਂ ਪੂਰੇ ਦੋ ਹਫ਼ਤੇ ਕਮਾਲ ਕੀਤੇ। ਕੋਰਟ 'ਤੇ ਖੇਲ ਨੂੰ ਮਜੇ ਦੇ ਨਾਲ ਖੇਡਿਆ। ਮੈਂ ਅਸਲ 'ਚ ਫਿਰ ਤੋਂ ਜਿੱਤਣ ਲਈ ਬਹੁਤ ਖੁਸ਼ ਹਾਂ।


Related News