ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ

Wednesday, Nov 18, 2020 - 01:23 PM (IST)

ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ

ਸਪੋਰਟਸ ਡੈਸਕ : ਜੈਮੀ ਕ੍ਰਿਸਚੀਅਨ-ਜੌਹਲ ਦੁਨੀਆ ਦੇ ਸਭ ਤੋਂ ਲੰਬੇ ਬਾਡੀ ਬਿਲਡਰਾਂ ਵਿਚੋਂ ਇਕ ਹਨ। ਜੈਮੀ ਜੌਹਲ ਨੂੰ 'ਦਿ ਜਾਇੰਟ' ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਕੱਦ 6 ਫੁੱਟ 5 ਇੰਚ ਹੈ, ਜਦੋਂ ਕਿ ਭਾਰ ਕਰੀਬ 300 ਪੌਂਡ ਹੈ। ਜੌਹਲ ਆਪਣੇ ਮਸਲਸ ਨੂੰ ਬਰਕਰਾਰ ਰੱਖਣ ਲਈ ਦਿਨ ਵਿਚ ਰੋਜ਼ਾਨਾ 6400 ਕੈਲੋਰੀ ਲੈਂਦੇ ਹਨ ਅਤੇ ਦਿਨ ਵਿਚ ਕਰੀਬ 7 ਵਾਰ ਖਾਣਾ ਖਾਂਦੇ ਹਨ, ਜੋ ਕਿ ਆਮ ਇਨਸਾਨ ਨਾਲੋਂ ਕਰੀਬ 3 ਗੁਣਾ ਜ਼ਿਆਦਾ ਹੈ।

PunjabKesari

ਜੌਹਲ ਯੂ.ਕੇ. ਅਤੇ ਸਪੇਨ ਵਿਚ ਹੋਏ 2 ਵੱਡੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਚੁੱਕੇ ਹਨ। ਜੌਹਲ ਆਪਣੀ ਡਾਈਟ 'ਤੇ ਹਰ ਹਫ਼ਤੇ 300 ਪੌਂਡ ਖ਼ਰਚ ਕਰਦੇ ਹਨ। ਇਹੀ ਨਹੀਂ ਜੌਹਲ ਆਪਣੀ ਪਤਨੀ ਕੇਟੀ ਨੂੰ ਡਾਈਟ ਬਣਾਉਣ ਲਈ 500 ਪੌਂਡ ਪ੍ਰਤੀ ਮਹੀਨਾ ਦਿੰਦੇ ਹਨ। ਜੌਹਲ ਬੀਤੇ ਦਿਨੀਂ ਯੂ-ਟਿਊਬ 'ਤੇ 30 ਇੰਚ ਪਿੱਜ਼ਾ ਚੈਲੇਂਜ ਕਾਰਨ ਵੀ ਚਰਚਾ ਵਿਚ ਆਏ ਸਨ।

PunjabKesari

ਸ਼ਰਤ ਇਹ ਸੀ ਕਿ 30 ਇੰਚ ਦਾ ਪੀਜ਼ਾ ਇਕੱਲੇ ਸ਼ਖ਼ਸ ਨੇ ਖਾਣਾ ਸੀ। ਜੌਹਲ ਨੇ ਟਾਸਕ ਲਈ ਪਰ ਉਹ ਹਾਰ ਗਏ। ਜੌਹਲ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 68 ਹਜ਼ਾਰ ਫਾਲੋਅਰਜ਼ ਹਨ। ਜੌਹਲ ਦਾ ਆਪਣਾ ਜਿੰਮ ਹੈ, ਜਿਸ ਵਿਚ ਉਹ ਦਿਨ ਵਿਚ 2 ਵਾਰ ਕਸਰਤ ਕਰਦੇ ਹਨ।

PunjabKesari

ਜੌਹਲ ਹੁਣ 2021 ਵਿਚ ਹੋਣ ਵਾਲੇ ਓਲੰਪੀਆ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਉਹ ਆਪਣਾ ਭਾਰ ਵਧਾ ਰਹੇ ਹਨ ਤਾਂ ਕਿ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਣ।

PunjabKesariPunjabKesari

PunjabKesari

PunjabKesari

 


author

cherry

Content Editor

Related News