FIFA World Cup :ਇਸ ਫੁੱਟਬਾਲਰ ਨੇ ਗਰਲਫਰੈਂਡ ਨੂੰ ਮਿਲਣ ਲਈ ਸੱਟ ਦਾ ਲਗਾਇਆ ਬਹਾਨਾ

Saturday, Jun 30, 2018 - 03:05 PM (IST)

FIFA World Cup :ਇਸ ਫੁੱਟਬਾਲਰ ਨੇ ਗਰਲਫਰੈਂਡ ਨੂੰ ਮਿਲਣ ਲਈ ਸੱਟ ਦਾ ਲਗਾਇਆ ਬਹਾਨਾ

ਮਾਸਕੋ—ਸਟਾਰ ਕੋਲੰਬੀਆਈ ਫੁੱਟਬਾਲਰ ਜੇਮਸ ਰੋਡ੍ਰਿਗਜ ਸੇਨੇਗਲ ਦੇ ਖਿਲਾਫ ਵੀਰਵਾਰ ਨੂੰ ਖੇਡੇ ਗਏ ਮੈਚ 'ਚ 31 ਵੇਂ ਮਿੰਟ 'ਚ  ਇੰਜਰੀ ਦੀ ਵਜ੍ਹਾ ਨਾਲ ਗ੍ਰਾਉਂਡ ਤੋਂ ਬਾਹਰ ਕੀਤਾ ਗਿਆ, ਫੈਨਜ਼ ਨੇ ਉਨ੍ਹਾਂ ਦਾ ਖਾਸਾ ਮਜ਼ਾਕ ਬਣਾਇਆ। ਸਮਰਥਕ ਸਮਝ ਬੈਠੇ ਕਿ ਰੋਡ੍ਰਿਗਜ ਆਪਣੀ ਰੂਸੀ ਗਰਲਫਰੈਂਡ ਅਤੇ ਹਾਟ ਮਾਡਲ ਹੋਲਗਾ ਲੋਵੇਕਾਤੀ ਦੇ ਨਾਲ ਟਾਈਮ ਬਿਤਾਉਣ ਦੇ ਲਈ ਸੱਟ ਦੇ ਬਹਾਣੇ ਮੈਚ ਤੋਂ ਜਲਦ ਖਿਸਕ ਰਹੇ ਹਨ। ਹਾਲਾਂਕਿ , ਜਿੱਥੇ ਤੱਕ ਸੱਟ ਦੀ ਗੱਲ ਹੈ ਕਿ ਉਹ ਉਨ੍ਹਾਂ ਨੂੰ ਲੱਗੀ ਹੈ ਅਤੇ ਉਨ੍ਹਾਂ ਦਾ ਨਾਕਆਊਟ 'ਚ ਖੇਡਣਾ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ।

 

A post shared by Helga Lovekaty (@helga_model) on


-ਰੋਨਾਲਡੋ ਦੀ ਵਜ੍ਹਾ ਨਾਲ ਮਿਲੀ ਨਵੀਂ ਗਰਲਫਰੈਂਡ
ਸਮਝਿਆ ਜਾਂਦਾ ਹੈ ਕਿ ਪਤਨੀ ਡੈਨੀਏਲਾ ਓਸਿਪਨਾ ਨਾਲ ਬ੍ਰੇਕਅੱਪ ਦੇ ਬਾਅਦ ਮਾਡਲ ਹੋਲਗਾ ਇਸ ਫੁੱਟਬਾਲਰ ਦੀ ਨਵੀਂ ਗਰਲਫਰੈਂਡ ਬਣੀ ਹੈ। ਦਰਅਸਲ, ਰੋਡ੍ਰਿਗਜ ਦੀ ਐਕਸ ਵਾਈਫ ਡੈਨੀਏਲਾ ਇਸ ਫੁੱਟਬਾਲਰ ਦੇ ਇੰਟਰਨੈਸ਼ਨਲ ਟੀਮ ਸਹਿਯੋਗੀ ਡੇਵਿਡ ਦੀ ਭੈਣ ਹੈ। ਇਹ ਵੀ ਚਰਚਾ ਸੀ ਕਿ ਰੋਡ੍ਰਿਗਜ ਨੂੰ ਰੂਸੀ ਸੁੰਦਰੀ ਹੋਲਗਾ ਤੱਕ ਪਹੁੰਚਾਉਣ 'ਚ ਕ੍ਰਿਸਟੀਆਨੋ ਰੋਨਾਲਡੋ ਦਾ ਹੱਥ ਹੈ। ਦਰਅਸਲ , 26 ਸਾਲਾਂ ਇਹ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਾਲ ਰਿਅਲ ਮੈਡ੍ਰਿਡ ਟੀਮ 'ਚ ਖੇਡ ਚੁੱਕੇ ਹਨ। ਇਨ੍ਹਾਂ ਦੋਨਾਂ ਵਿਚਕਾਰ ਗਹਿਰੀ ਦੋਸਤੀ ਵੀ ਹੈ।


Related News