IND vs AUS : ਆਸਟਰੇਲੀਆ ਨੂੰ ਲੱਗਾ ਵੱਡਾ ਝਟਕਾ, ਇਹ ਤੇਜ਼ ਗੇਂਦਬਾਜ਼ ਤੀਜੇ ਟੈਸਟ ਤੋਂ ਬਾਹਰ
Monday, Jan 04, 2021 - 02:00 PM (IST)
ਸਪੋਰਟਸ ਡੈਸਕ— ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ਤੋਂ ਪਹਿਲਾਂ ਆਸਟਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆਈ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਪਸਲੀਆਂ ’ਚ ਸੱਟ ਕਾਰਨ ਭਾਰਤ ਖ਼ਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਤੋਂ ਬਾਹਰ ਹੋ ਗਏ ਹਨ। ਪੈਟਿਨਸਨ ਘਰ ’ਚ ਡਿੱਗਣ ਕਾਰਨ ਸੱਟ ਦਾ ਸ਼ਿਕਾਰ ਹੋ ਗਏ ਸਨ। ਇਹ ਜਾਣਕਾਰੀ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਇਕ ਬਿਆਨ ’ਚ ਦਿੱਤੀ ਹੈ।
ਇਹ ਵੀ ਪੜ੍ਹੋ : NZ vs PAK : ਕੇਨ ਵਿਲੀਅਮਸਨ ਦੀ ਸ਼ਾਨਦਾਰ ਲੈਅ ਜਾਰੀ, ਲਗਾਤਾਰ ਤੀਜੇ ਟੈਸਟ ’ਚ ਲਾਇਆ ਸੈਂਕੜਾ
ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਟੀਮ ’ਚ ਕਿਸੇ ਨੂੰ ਨਹੀਂ ਚੁਣਿਆ ਜਾਵੇਗਾ ਤੇ ਬਿ੍ਰਸਬੇਨ ਟੈਸਟ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਸੱਟ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾਵੇਗਾ। 30 ਸਾਲਾ ਪੈਟਿਨਸਨ ਨੂੰ ਪਹਿਲੇ 2 ਟੈਸਟ ਮੈਚਾਂ ਲਈ ਆਖ਼ਰੀ ਗਿਆਰਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਆਸਟਰੇਲੀਆ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਪੈਟ ਕਮਿੰਸ ਤੇ ਨਾਥਨ ਲਿਓਨ ਦੇ ਨਾਲ ਮੈਦਾਨ ’ਤੇ ਉਤਰਿਆ ਸੀ। ਤੀਜਾ ਟੈਸਟ ਮੈਚ 7 ਤੋਂ 11 ਜਨਵਰੀ ਤਕ ਸਿਡਨੀ ਕ੍ਰਿਕਟ ਗਰਾਊਂਡ ’ਤੇ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।