ਜੇਮਸ ਐਂਡਰਸਨ ਨੇ ਕਰਾਈ ਅਜਿਹੀ ਤੇਜ਼ ਰਫਤਾਰ ਗੇਂਦ, ਦੋ ਟੋਟੇ ਹੋਇਆ ਬੱਲਾ

01/07/2020 4:03:44 PM

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਸੱਟ ਤੋਂ ਬਾਅਦ ਮੈਦਾਨ 'ਤੇ ਵਾਪਸੀ ਕੀਤੀ ਹੈ। ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਉਹ ਪੂਰੀ ਲੈਅ 'ਚ ਨਜ਼ਰ ਆ ਰਹੇ ਹਨ। ਮੰਗਲਵਾਰ ਨੂੰ ਕੇਪਟਾਊਨ ਟੈਸਟ ਮੈਚ ਦੇ ਆਖ਼ਰੀ ਦਿਨ 37 ਸਾਲ ਦੇ ਐਂਡਰਸਨ ਦੀ ਇਕ ਤੇਜ਼ ਰਫਤਾਰ ਗੇਂਦ 'ਤੇ ਬੱਲੇਬਾਜ਼ੀ ਕਰ ਰਹੇ ਕੇਸ਼ਵ ਮਹਾਰਾਜ ਦਾ ਬੱਲਾ ਟੁੱਟ ਗਿਆ। ਕੇਪਟਾਊਨ ਟੈਸਟ ਮੈਚ 'ਚ ਸਾਊਥ ਅਫਰੀਕਾ ਦੇ ਸਾਹਮਣੇ ਇੰਗਲੈਂਡ ਨੇ 438 ਦੌੜਾਂ ਦੀ ਮੁਸ਼ਕਲ ਚੁਣੌਤੀ ਰੱਖੀ। ਚੌਥੇ ਦਿਨ ਮੇਜ਼ਬਾਨ ਪੀਟਰ ਮਲਾਨ ਨੇ ਸ਼ਾਨਦਾਰ ਅਰਧ ਸੈਂਕੜਾ ਲਾਉਂਦੇ ਹੋਏ ਟੀਮ ਨੂੰ ਮੈਚ 'ਚ ਬਣਾਈ ਰੱਖਿਆ। ਸੰਜਮ ਭਰਪੂਰ ਅਰਧ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਮਲਾਨ ਨੇ ਚੌਥੇ ਦਿਨ ਸਾਊਥ ਅਫਰੀਕਾ ਨੂੰ 2 ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਤੱਕ ਪਹੁੰਚਾਇਆ।
PunjabKesari
ਐਂਡਰਸਨ ਦੀ ਤੇਜ਼ ਰਫਤਾਰ ਗੇਂਦ ਨਾਲ ਟੁੱਟਿਆ ਕੇਸ਼ਵ ਦਾ ਬੱਲਾ
ਮੈਚ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਇੰਗਲੈਂਡ ਦੇ ਗੇਂਦਬਾਜ਼ੀ ਦੀ ਸ਼ੁਰੂਆਤ ਤਜਰਬੇਕਾਰ ਜੇਮਸ ਐਂਡਰਸਨ ਨੇ ਕੀਤੀ। ਪਹਿਲੇ ਹੀ ਓਵਰ 'ਚ ਉਨ੍ਹਾਂ ਨੇ ਇਕ ਅਜਿਹੀ ਗੇਂਦ ਕਰਾਈ ਜਿਸ 'ਤੇ ਸਾਊਥ ਅਫਰੀਕਾ ਆਲਰਾਊਂਡਰ ਕੇਸ਼ਵ ਮਹਾਰਾਜ ਨੂੰ ਹੈਰਾਨ ਕਰ ਦਿੱਤਾ। ਮਹਾਰਾਜ ਨੇ ਐਂਡਰਸਨ ਦੀ ਗੇਂਦ 'ਤੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਬੱਲੇ ਦਾ ਹੈਂਡਲ ਟੁੱਟ ਗਿਆ। ਐਂਡਰਸਨ ਦੀ ਇਸ ਗੇਂਦ 'ਤੇ ਜਿਵੇਂ ਹੀ ਉਨ੍ਹਾਂ ਦਾ ਬੱਲਾ ਟੁੱਟਿਆ ਮੈਦਾਨ 'ਤੇ ਹਰ ਕੋਈ ਇਸ ਨਜ਼ਾਰੇ ਨੂੰ ਵੇਖ ਹੈਰਾਨ ਸੀ। ਸਾਊਥ ਅਫਰੀਕਾ ਖਿਲਾਫ ਕੇਪਟਾਊਨ ਟੈਸਟ ਮੈਚ ਦੀ ਦੂਜੀ ਪਾਰੀ 'ਚ ਆਪਣਾ 10ਵਾਂ ਓਵਰ ਲੈ ਕੇ ਆਏ ਐਂਡਰਸਨ ਦੀ ਪੰਜਵੀਂ ਗੇਂਦ 'ਤੇ ਮਹਾਰਾਜ ਦਾ ਬੱਲਾ ਟੁੱਟਿਆ।
PunjabKesari
ਐਂਡਰਸਨ ਦਾ ਜ਼ਬਰਦਸਤ ਪ੍ਰਦਰਸ਼ਨ
ਐਂਡਰਸਨ ਇਸ ਸੀਰੀਜ਼ 'ਚ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੇ ਹਨ। ਸੈਂਚੁਰੀਅਨ 'ਚ ਸੀਰੀਜ਼ ਦੇ ਪਹਿਲੇ ਮੁਕਾਬਲੇ ਦੀ ਪਹਿਲੀ ਗੇਂਦ 'ਤੇ ਉਨ੍ਹਾਂ ਨੇ ਵਿਕਟ ਹਾਸਲ ਕੀਤਾ ਸੀ। ਐਂਡਰਸਨ ਨੇ ਡੀਨ ਐਲਗਰ ਨੂੰ ਵਿਕਟ ਦੇ ਪਿੱਛੇ ਵਿਕਟਕੀਪਰ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ ਸੀ। ਇਸ ਮੈਚ ਦੀ ਪਹਿਲੀ ਪਾਰੀ 'ਚ ਉਨ੍ਹਾਂ ਨੇ 5 ਵਿਕਟਾਂ ਲੈਣ ਦਾ ਕਮਾਲ ਕੀਤਾ ਸੀ। ਉਨ੍ਹਾਂ ਨੇ 19 ਓਵਰ ਤਕ ਗੇਂਦਬਾਜ਼ੀ ਕਰਦੇ ਹੋਏ 40 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।  


Tarsem Singh

Content Editor

Related News