ਜਾਣੋ, ਜਮੈਕਾ ਦੀ ਜਿੱਤ ਭਾਰਤੀ ਟੀਮ ਲਈ ਕਿਉਂ ਹੈ ਕਿਲ੍ਹਾ ਫਤਿਹ ਕਰਨ ਦੇ ਬਰਾਬਰ

Thursday, Jul 06, 2017 - 12:46 PM (IST)

ਜਾਣੋ, ਜਮੈਕਾ ਦੀ ਜਿੱਤ ਭਾਰਤੀ ਟੀਮ ਲਈ ਕਿਉਂ ਹੈ ਕਿਲ੍ਹਾ ਫਤਿਹ ਕਰਨ ਦੇ ਬਰਾਬਰ

ਨਵੀਂ ਦਿੱਲੀ— ਇਤਿਹਾਸ ਅਤੇ ਅੰਕੜਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਭਾਰਤ ਲਈ ਅੱਜ ਜਮੈਕਾ ਦੇ ਸਬੀਨਾ ਪਾਰਕ 'ਚ ਜਿੱਤ ਹਾਸਲ ਕਰਨਾ ਕੋਈ ਆਸਾਨ ਟੀਚਾ ਨਹੀਂ ਹੈ। ਵੈਸਟ ਇੰਡੀਜ਼ ਦੀ ਟੀਮ ਦੇ ਖੇਡ 'ਚ ਗਿਰਾਵਟ ਭਾਵੇਂ ਹੀ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਦੀ ਗੱਲ ਹੋ ਗਈ ਹੋਵੇ। ਪਰ ਹੁਣ ਵੀ ਜਮੈਕਾ 'ਚ ਕੈਰਬੀਆਈ ਟੀਮ ਨੂੰ ਹਰਾਉਣਾ ਕਿਸੇ ਕਿਲੇ ਨੂੰ ਸੰਨ੍ਹ ਲਗਾਉਣ ਤੋਂ ਘੱਟ ਨਹੀਂ ਹੋਵੇਗਾ।
ਆਖਰ ਕੀ ਵਜ੍ਹਾ ਹੈ ਜਮੈਕਾ 'ਚ ਵਿਰੋਧੀ ਟੀਮ ਲਈ ਸਭ ਤੋਂ ਮੁਸ਼ਕਲ ਚੁਣੌਤੀ—
ਵੈਸਟਇੰਡੀਜ਼ ਦਾ ਜ਼ਬਰਦਸਤ ਰਿਕਾਰਡ— 32 ਵਨਡੇ ਮੈਚਾਂ 'ਚ 24 ਮੈਚ ਵੈਸਟਇੰਡੀਜ਼ ਨੇ ਜਿੱਤੇ ਹਨ ਤੇ ਪਿਛਲੇ 9 ਮੈਚ ਵਿੰਡੀਜ਼ ਨੇ ਇਸ ਮੈਦਾਨ 'ਤੇ ਲਗਾਤਾਰ ਜਿੱਤੇ ਹਨ।

Related image
ਭਾਰਤ ਦਾ ਸਧਾਰਨ ਰਿਕਾਰਡ— ਭਾਰਤ ਨੂੰ 7 ਮੈਚਾਂ 'ਚੋਂ ਸਿਰਫ 2 ਮੈਚਾਂ 'ਚ ਜਿੱਤ ਹਾਸਲ ਹੋਈ ਹੈ।

Image result for indian cricket team sad
ਭਾਰਤ ਲਈ ਤਸੱਲੀ
ਭਾਰਤ ਨੇ ਵੈਸਟ ਇੰਡੀਜ਼ 'ਚ ਕੋਈ ਸੀਰੀਜ਼ ਨਹੀਂ ਗੁਆਈ ਤੇ ਪਿਛਲੀਆਂ 6 ਸੀਰੀਜ਼ 'ਚ ਵੀ ਵੈਸਟਇੰਡੀਜ਼ ਭਾਰਤ ਤੋਂ ਨਹੀਂ ਜਿੱਤਿਆ ਹੈ। ਉੱਥੇ ਹੀ ਜੇਕਰ ਆਈ.ਸੀ.ਸੀ. ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤ ਤੀਜੇ ਨੰਬਰ ਅਤੇ ਵੈਸਟ ਇੰਡੀਜ਼ 9ਵੇਂ ਨੰਬਰ 'ਤੇ ਹੈ।


Related News