ਜਦੂਮਣੀ ਸਿੰਘ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਸੈਮੀਫਾਈਨਲ ’ਚ, ਤਿੰਨ ਹੋਰ ਭਾਰਤੀ ਬਾਹਰ
Thursday, Apr 03, 2025 - 11:42 AM (IST)

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ ਜਦੂਮਣੀ ਸਿੰਘ ਮਾਂਡੇਂਗਬਾਮ ਨੇ ਬ੍ਰਾਜ਼ੀਲ ਦੇ ਫੋਜ ਡੋ ਇਗੂਆਕੂ ਵਿਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ 50 ਕਿ. ਗ੍ਰਾ. ਭਾਰ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਪਰ ਭਾਰਤ ਦੇ ਤਿੰਨ ਹੋਰ ਮੁੱਕੇਬਾਜ਼ ਪਹਿਲੇ ਹੀ ਦੌਰ ਵਿਚੋਂ ਬਾਹਰ ਹੋ ਗਏ।
ਮੌਜੂਦਾ ਰਾਸ਼ਟਰੀ ਚੈਂਪੀਅਨ 20 ਸਾਲਾ ਜਦੂਮਣੀ ਨੇ 50 ਕਿ. ਗ੍ਰਾ. ਦੇ ਕੁਆਰਟਰ ਫਾਈਨਲ ਵਿਚ ਪਿਛਲੇ ਸਾਲ ਦੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਚਾਂਦੀ ਤਮਗਾ ਜੇਤੂ ਗ੍ਰੇਟ ਬ੍ਰਿਟੇਨ ਦੇ ਐਲਿਸ ਟ੍ਰੋਬ੍ਰਿਜ ਨੂੰ ਸਖਤ ਮੁਕਾਬਲੇ ਵਿਚ 3-2 ਨਾਲ ਹਰਾਇਆ।
ਇਸ ਵਿਚਾਲੇ ਏਸ਼ੀਆਈ ਖੇਡਾਂ ਦਾ ਤਮਗਾ ਜੇਤੂ ਨਰਿੰਦਰ ਬੇਰਵਾਲ (90 ਕਿ. ਗ੍ਰਾ. ਤੋਂ ਵੱਧ), ਨਿਖਿਲ ਦੂਬੇ (75 ਕਿ. ਗ੍ਰਾ.) ਤੇ ਜੁਗਨੂ (85 ਕਿ. ਗ੍ਰਾ.) ਕੁਆਰਟਰ ਫਾਈਨਲ ਵਿਚ ਹਾਰ ਤੋਂ ਬਾਅਦ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਭਾਰਤ ਨੇ ਟੂਰਨਾਮੈਂਟ ਵਿਚ 10 ਮੈਂਬਰੀ ਪੁਰਸ਼ ਟੀਮ ਉਤਾਰੀ ਹੈ, ਜਿਨ੍ਹਾਂ ਵਿਚੋਂ ਲਕਸ਼ੈ ਚਾਹਰ (80 ਕਿ. ਗ੍ਰਾ.) ਪਹਿਲੇ ਦਿਨ ਬਾਹਰ ਹੋ ਗਿਆ ਸੀ।