ਜਾਧਵ ਦੀ ਹੈਟ੍ਰਿਕ ਨਾਲ ਇੰਡੀਅਨ ਨੇਵੀ ਨੇ ਜਿੱਤਿਆ ਗੋਲਡ ਕੱਪ ਹਾਕੀ ਖਿਤਾਬ

02/13/2020 11:26:07 AM

ਸਪੋਰਸਟ ਡੈਸਕ— ਅਜਿੰਕਿਆ ਜਾਧਵ ਦੀ ਹੈਟ੍ਰਿਕ ਨਾਲ ਇੰਡੀਅਨ ਨੇਵੀ ਨੇ ਫਾਈਨਲ 'ਚ ਦੱਖਣੀ ਮੱਧ ਰੇਲਵੇ ਨੂੰ 4-1 ਨਾਲ ਹਰਾ ਕੇ ਪਹਿਲੀ ਵਾਰ ਅਖਿਲ ਭਾਰਤੀ ਬਾਂਬੇ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਐੱਸ. ਸੀ. ਆਰ. ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਰਾਜੂ ਪਾਲ ਦੇ 5ਵੇਂ ਮਿੰਟ 'ਚ ਕੀਤੇ ਗੋਲ ਦੀ ਬਦੌਲਤ 1-0 ਦੀ ਬੜ੍ਹਤ ਬਣਾਈ। ਨੇਵੀ ਨੇ ਹਾਲਾਂਕਿ 11ਵੇਂ ਮਿੰਟ 'ਚ ਜੁਗਰਾਜ ਸਿੰਘ ਦੇ ਗੋਲ ਦੀ ਬਦੌਲਤ ਸਕੋਰ ਬਰਾਬਰ ਕਰ ਦਿੱਤਾ। PunjabKesariਦੂਜੇ ਕੁਆਰਟਰ 'ਚ ਕੋਈ ਟੀਮ ਗੋਲ ਨਹੀਂ ਕਰ ਸਕੀ। ਜਾਧਵ ਨੇ ਤੀਜੇ ਕੁਆਰਟਰ ਦੇ 12ਵੇਂ ਮਿੰਟ 'ਚ ਗੋਲ ਕਰ ਕੇ ਨੇਵੀ ਦੀ ਟੀਮ ਨੂੰ 2-1 ਨਾਲ ਅੱਗੇ ਕਰ ਕੀਤਾ। ਜਾਧਵ ਨੇ ਆਖਰੀ ਕੁਆਰਟਰ 'ਚ ਦੋ ਹੋਰ ਗੋਲ ਕਰਕੇ ਟੀਮ ਦੀ 4-1 ਨਾਲ ਜਿੱਤ ਸੁਨਿਸ਼ਚਿਤ ਕੀਤੀ।


Related News