''''ਬਿਲਕੁਲ, ਮੈਂ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨਾ ਚਾਹਾਂਗਾ.. !''''
Friday, May 30, 2025 - 12:12 PM (IST)

ਸਪੋਰਟਸ ਡੈਸਕ- ਚਾਹੇ ਕਪਤਾਨੀ ਦੇ ਦਾਅਵੇਦਾਰਾਂ ’ਚ ਉਸ ਦਾ ਨਾਂ ਸ਼ਾਮਲ ਨਾ ਹੋਵੇ ਪਰ ਭਾਰਤੀ ਟੀਮ ਦੇ ਧਾਕੜ ਆਲਰਾਊਂਡਰ ਰਵਿੰਦਰ ਜਡੇਜਾ ਨੇ ਕਿਹਾ ਕਿ ਉਹ ਇਕ ਦਿਨ ਟੈਸਟ ਟੀਮ ਦੀ ਕਪਤਾਨੀ ਕਰਨੀ ਚਾਹੇਗਾ ਕਿਉਂਕਿ ਆਪਣੇ ਲੰਮੇ ਕਰੀਅਰ ’ਚ ਵੱਖ-ਵੱਖ ਕਪਤਾਨਾਂ ਨਾਲ ਖੇਡ ਕੇ ਉਹ ਇਸ ਭੂਮਿਕਾ ਨੂੰ ਬਾਖੂਬੀ ਸਮਝ ਗਿਆ ਹੈ।
ਇੰਗਲੈਂਡ ਦੌਰੇ ਲਈ ਨੌਜਵਾਨ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਐਲਾਨਿਆ ਗਿਆ ਹੈ। ਕੀ ਉਹ ਭਾਰਤ ਦਾ ਟੈਸਟ ਕਪਤਾਨ ਬਣਨਾ ਚਾਹੁੰਦਾ ਹੈ, ਇਹ ਪੁੱਛਣ ’ਤੇ ਜਡੇਜਾ ਨੇ ਕਿਹਾ ਕਿ ਹਾਂ, ਬਿਲਕੁੱਲ। ਇੰਨੇ ਸਾਲਾਂ ’ਚ ਮੈਂ ਕਈ ਕਪਤਾਨਾਂ ਨਾਲ ਖੇਡਿਆ ਹਾਂ। ਮੈਨੂੰ ਹਰ ਕਪਤਾਨ ਦੀ ਸ਼ੈਲੀ ਬਾਰੇ ਪਤਾ ਹੈ ਅਤੇ ਇਹ ਵੀ ਸਮਝਦਾ ਹਾਂ ਕਿ ਖਿਡਾਰੀ ਕੀ ਸੋਚਦੇ ਅਤੇ ਚਾਹੁੰਦੇ ਹਨ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦੀ ਸ਼ਾਨਦਾਰ ਵਾਪਸੀ, ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਖੋਲ੍ਹਿਆ ਖਾਤਾ
ਭਾਰਤ ਲਈ 2012 ’ਚ ਪਹਿਲੈ ਟੈਸਟ ਖੇਡਣ ਵਾਲੇ ਜਡੇਜਾ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਤਿੰਨਾਂ ਫਾਰਮੈਟਸ ’ਚ ਡੈਬਿਊ ਕੀਤਾ ਸੀ ਅਤੇ ਆਈ.ਪੀ.ਐੱਲ. ਵਿਚ ਉਸ ਦੀ ਕਪਤਾਨੀ ’ਚ ਚੇਨਈ ਸੁਪਰ ਕਿੰਗਜ਼ ਲਈ ਖੇਡਿਆ। ਜਡੇਜਾ ਨੇ ਕਿਹਾ ਕਿ ਹਰ ਕਪਤਾਨ ਦਾ ਆਪਣਾ ਅੰਦਾਜ਼ ਹੁੰਦਾ ਹੈ। ਮੈਂ ਹਰ ਫਾਰਮੈੱਟ ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਖੇਡਿਆ ਹਾਂ ਅਤੇ ਉਸ ਦੀ ਸੋਚ ਬਿਲਕੁਲ ਸਰਲ ਹੈ। ਜੇਕਰ ਉਸ ਨੂੰ ਲੱਗਦਾ ਹੈ ਕਿ ਕੋਈ ਬੱਲੇਬਾਜ਼ ਇਕ ਹੀ ਜਗ੍ਹਾ ’ਤੇ ਸ਼ਾਟ ਖੇਡ ਸਕਦਾ ਹੈ ਤਾਂ ਉੱਥੇ ਉਹ ਫੀਲਡਰ ਜ਼ਰੂਰ ਲਾਏਗਾ।
ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'
ਜ਼ਿਕਰਯੋਗ ਹੈ ਕਿ ਟੈਸਟ ਕ੍ਰਿਕਟ ਤੋਂ ਰੋਹਿਤ ਸ਼ਰਮਾ ਦੇ ਸੰਨਿਆਸ ਲੈਣ ਤੋਂ ਬਾਅਦ ਅਸ਼ਵਿਨ ਨੇ ਜਡੇਜਾ ਨੂੰ ਕਪਤਾਨ ਬਣਾਉਣ ਦਾ ਸਮਰਥਨ ਕੀਤਾ ਸੀ। ਉਸ ਨੇ ਆਪਣੇ ਯੂ-ਟਿਊਬ ਚੈਨਲ ’ਤੇ ਕਿਹਾ ਸੀ ਕਿ ਅਸੀਂ ਰਵਿੰਦਰ ਜਡੇਜਾ ਨੂੰ ਕਿਉਂ ਭੁੱਲ ਜਾਂਦੇ ਹਾਂ। ਜੇਕਰ ਨਵਾਂ ਕਪਤਾਨ ਚਾਹੀਦਾ ਹੈ ਤਾਂ ਮੈਂ ਕਹਾਂਗਾ ਕਿ 2 ਸਾਲ ਲਈ ਕਿਸੇ ਵੀ ਤਜਰਬੇਕਾਰ ਨੂੰ ਕਮਾਨ ਸੌਂਪਣ ਤੋਂ ਬਾਅਦ ਨਵੇਂ ਵਿਅਕਤੀ ਨੂੰ ਵਾਗਡੋਰ ਦਿੱਤੀ ਜਾਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e