CSK v SRH : ਜਡੇਜਾ ਨੇ ਬਣਾਇਆ ਵੱਡਾ ਰਿਕਾਰਡ, ਧੋਨੀ ਤੇ ਰੈਨਾ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਖਿਡਾਰੀ
Saturday, Apr 09, 2022 - 10:30 PM (IST)
ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਵਿੰਦਰ ਜਡੇਜਾ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਵਰਗੇ ਜਡੇਜਾ ਮੈਦਾਨ 'ਤੇ ਉਤਰੇ ਉਨ੍ਹਾਂ ਨੇ ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਦੇ ਲਈ ਆਪਣੇ 150 ਮੈਚ ਪੂਰੇ ਕਰ ਲਏ ਹਨ। ਉਹ ਅਜਿਹਾ ਕਰਨ ਵਾਲੇ ਸਿਰਫ ਤੀਜੇ ਖਿਡਾਰੀ ਹੈ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਚੇਨਈ ਦੇ ਲਈ ਹੁਣ ਤੱਕ ਕੇਵਲ 2 ਖਿਡਾਰੀਆਂ ਨੇ ਹੀ ਇਹ ਉਪਲੱਬਧੀ ਹਾਸਲ ਕੀਤੀ ਹੈ। ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜਿੱਥੇ 218 ਮੈਚ ਖੇਡੇ ਹਨ, ਉੱਥੇ ਹੀ ਸੁਰੇਸ਼ ਰੈਨਾ ਨੇ 200 ਮੈਚਾਂ ਵਿਚ ਚੇਨਈ ਸੁਪਰ ਕਿੰਗਜ਼ ਦਾ ਪ੍ਰਤੀਨਿਧਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਚੇਨਈ ਦੇ ਨਾਲ ਜਡੇਜਾ ਦੀ ਯਾਤਰਾ 2012 ਵਿਚ ਸ਼ੁਰੂ ਹੋਈ ਸੀ। ਪਿਛਲੇ ਇਕ ਦਹਾਕੇ ਦੇ ਦੌਰਾਨ ਉਹ ਇਕ ਸ਼ਾਨਦਾਰ ਖਿਡਾਰੀ ਤੋਂ ਇਕ ਸੀਨੀਅਰ ਖਿਡਾਰੀ ਦੇ ਰੂਪ ਵਿਚ ਵਿਕਸਿਤ ਹੋਏ ਹਨ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਚੇਨਈ ਸੁਪਰ ਕਿੰਗਜ਼ ਦੇ ਨਾਲ ਆਪਣੀ ਯਾਤਰਾ ਵਿਚ ਉਨ੍ਹਾਂ ਨੇ ਇਕ ਹੋਰ ਮਹੱਤਵਪੂਰਨ ਰਿਕਾਰਡ ਹਾਸਲ ਕੀਤਾ ਸੀ। ਜਦੋ ਧੋਨੀ ਨੇ ਆਈ. ਪੀ. ਐੱਲ. 2022 ਸੀਜ਼ਨ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਸੌਂਪੀ ਸੀ। ਸਟਾਰ ਆਲਰਾਊਂਡਰ ਆਈ. ਪੀ. ਐੱਲ. ਵਿਚ ਚੇਨਈ ਦੇ ਤੀਜੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਹੁਣ ਤੱਕ 149 ਮੈਚਾਂ ਵਿਚ 110 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ 1523 ਦੌੜਾਂ ਵੀ ਬਣਾਈਆਂ ਹਨ।
ਆਈ. ਪੀ. ਐੱਲ. ਵਿਚ ਇਕ ਟੀਮ ਦੇ ਲਈ 150 ਜਾਂ ਉਸ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
ਮੁੰਬਈ ਇੰਡੀਅਨਜ਼- ਕੀਰੋਨ ਪੋਲਾਰਡ, ਰੋਹਿਤ ਸ਼ਰਮਾ, ਹਰਭਜਨ ਸਿੰਘ
ਚੇਨਈ ਸੁਪਰ ਕਿੰਗਜ਼- ਐੱਮ. ਐੱਸ. ਧੋਨੀ, ਸੁਰੇਸ਼ ਰੈਨਾ, ਰਵਿੰਦਰ ਜਡੇਜਾ
ਰਾਇਲ ਚੈਲੰਜਰਜ਼ ਬੈਂਗਲੁਰੂ- ਵਿਰਾਟ ਕੋਹਲੀ, ਏ ਬੀ ਡਿਵੀਲੀਅਰਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।