ਮੈਚ ਹਾਰਨ ਤੋਂ ਬਾਅਦ ਟ੍ਰੋਲ ਹੋਈ ਜਡੇਜਾ ਦੀ ਪਾਰੀ, ਫੈਨਜ਼ ਬੋਲੇ- ਕਿਵੇਂ ਮਿਲੀ ਵਰਲਡ ਕੱਪ 'ਚ ਐਂਟਰੀ

04/18/2019 3:09:56 PM

ਸਪੋਰਟਸ ਡੈਸਕ : ਵਰਲਡ ਕੱਪ 2019 'ਚ ਇੰਡੀਆ ਦੀ ਟੀਮ 'ਚ ਰਵਿੰਦਰ ਜਡੇਜਾ ਦੀ ਐਂਟਰੀ ਤਾਂ ਹੋ ਗਈ ਹੈ, ਪਰ ਹੈਦਰਾਬਾਦ ਦੇ ਨਾਲ ਖੇਡੇ ਗਏ ਮੈਚ 'ਚ ਰਵਿੰਦਰ ਜਡੇਜਾ ਦੀ ਪਾਰੀ ਨੂੰ ਲੈ ਕੇ ਫੈਨਜ਼ ਉਨ੍ਹਾਂ ਨੂੰ ਜਮ ਕੇ ਟ੍ਰੋਲ ਕਰ ਰਹੇ ਹਨ। ਜਡੇਜਾ ਨੇ 20 ਗੇਂਦਾਂ 'ਚ 10 ਦੌੜਾਂ ਬਣਾਈਆਂ। ਇਸ ਹੌਲੀ ਪਾਰੀ ਦੀ ਬਦੌਲਤ ਜਡੇਜਾ ਸੋਸ਼ਲ ਮੀਡੀਆ 'ਚ ਵੀ ਕਾਫ਼ੀ ਟਰੋਲ ਹੋ ਰਹੇ ਹਨ।PunjabKesari  ਦਰਅਸਲ  ਸੈਮ ਵਿਲਿੰਗਸ ਦੇ ਆਊਟ ਹੋਣ ਤੋਂ ਬਾਅਦ ਜਡੇਜਾ ਖੇਡਣ ਲਈ ਆਏ। ਜਡੇਜਾ ਨੇ ਸ਼ੁਰੂਆਤੀ 3 ਦੌੜਾਂ 15 ਗੇਂਦਾਂ 'ਚ ਬਣਾਈਅ ਬਾਕੀ ਦੇ 7 ਦੌੜਾਂ 8 ਗੇਂਦਾਂ 'ਚ ਬਣਾਏ। ਹਾਲਾਂਕਿ ਜਡੇਜਾ ਬਚੇ ਹੋਏ ਆਖਰੀ ਓਵਰ ਖੇਡ ਕੇ ਗਏ ਫਿਰ ਵੀ ਉਨ੍ਹਾਂ ਦੇ ਬੱਲੇ ਤੋਂ ਇਕ ਵੀ ਬਾਊਂਡਰੀ ਨਹੀਂ ਨਿਕਲੀ। ਦੂਜੇ ਪਾਸੇ ਧੋਨੀ ਇਸ ਮੈਚ ਨੂੰ ਆਪਣੀ ਪਿੱਠ 'ਚ ਖਿੱਚ ਦੇ ਚੱਲਦੇ ਨਹੀਂ ਖੇਡੇ। ਜਿਸ ਦੇ ਚੱਲਦੇ ਚੇਨਈ ਨੂੰ ਇਸ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari
ਚੇਨਈ ਵਲੋਂ ਸੁਰੇਸ਼ ਰੈਨਾ ਨੇ ਮੈਚ 'ਚ ਕਪਤਾਨੀ ਕੀਤੀ। ਆਈ. ਪੀ. ਐੱਲ ਦੇ ਇਤਿਹਾਸ 'ਚ ਇਹ ਚੌਥੀ ਵਾਰ ਸੀ ਜਦ ਧੋਨੀ ਨਹੀ ਖੇਡੇ। ਤੁਹਾਨੂੰ ਦੱਸ ਦੇ ਕਿ ਆਈ. ਪੀ. ਐੱਲ 2019 'ਚ ਧੋਨੀ ਦੀ ਟੀਮ 9 ਮੈਚਾਂ 'ਚ 7 ਮੈਚ ਜਿੱਤ ਕੇ ਸਭ ਤੋਂ ਉਪਰ ਪਹਿਲੀ ਪੋਜੀਸ਼ਨ 'ਤੇ ਬਣੀ ਹੋਈ ਹੈ।PunjabKesari


Related News