ਅਰਜੁਨ ਐਵਾਰਡ ਮਿਲਣ ਤੋਂ ਬਾਅਦ ਭਾਵੁਕ ਹੋਏ ਰਵਿੰਦਰ ਜਡੇਜਾ, ਸੋਸ਼ਲ ਮੀਡੀਆ ’ਤੇ ਕਹੀ ਇਹ ਗੱਲ (ਵੀਡੀਓ)
Friday, Aug 30, 2019 - 01:18 PM (IST)

ਸਪੋਰਟਸ ਡੈਸਕ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਦਿਨ ਵੀਰਵਾਰ ਨੂੰ ਖੇਡ ਦਿਵਸ ਦੇ ਖਾਸ ਮੌਕੇ ’ਤੇ ਰਾਸ਼ਟਰਪਤੀ ਭਵਨ ’ਚ ਖਿਡਾਰੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਖੇਡ ਐਵਾਰਡ ਨਾਲ ਸਨਮਾਨਤ ਕੀਤਾ। ਇਸ ਮੌਕੇ ’ਤੇ ਹਾਲਾਂਕਿ ਕੁਝ ਖਿਡਾਰੀ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ। ਜਿਨ੍ਹਾਂ ’ਚੋਂ ਇਕ ਨਾਂ ਹੈ ਭਾਰਤੀ ਟੀਮ ਦੇ ਦਮਦਾਰ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਦਾ। ਦੱਸ ਦੇਈਏ ਕਿ ਜਡੇਜਾ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ ’ਤੇ ਹਨ, ਜਿੱਥੇ ਉਹ ਟੈਸਟ ਸੀਰੀਜ਼ ਖੇਡ ਰਹੇ ਹਨ। ਹਾਲਾਂਕਿ ਜਡੇਜਾ ਨੇ ਆਪਣੀ ਗੱਲ ਸੋਸ਼ਲ ਮੀਡੀਆ ਤੇ ਰੱਖੀ।
ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਤਲਬ ਬੀ. ਸੀ. ਸੀ. ਆਈ ਦੇ ਆਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਰਵਿੰਦਰ ਜਡੇਜਾ ਨਜ਼ਰ ਆ ਰਹੇ ਹਨ। ਰਵਿੰਦਰ ਜਡੇਜਾ ਨੇ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਭਾਰਤ ਸਰਕਾਰ ਦਾ ਧੰਨਵਾਦ ਅਦਾ ਕੀਤਾ ਹੈ। ਨਾਲ ਹੀ ਨਾਲ ਜਡੇਜਾ ਨੇ ਸਾਰੀਆਂ ਖੇਡ ਹਸਤੀਆਂ ਨੂੰ ਵੀ ਵਧਾਈ ਦਿੱਤੀ ਹੈ, ਜਿਨ੍ਹਾਂ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਸਨਮਾਨ ਮਿਲਿਆ ਹੈ। ਰਵਿੰਦਰ ਜਡੇਜਾ ਨੇ ਇਸ ਵੀਡੀਓ ’ਚ ਇਹ ਵੀ ਕਿਹਾ ਹੈ ਕਿ ਅਰਜੁਨ ਐਵਾਰਡ ਮਿਲਣਾ ਇਕ ਜ਼ਿੰਮੇਦਾਰੀ ਵਰਗਾ ਹੈ। ਮੈਂ ਭਾਰਤੀ ਟੀਮ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਭਾਰਤ ਦੀ ਜਿੱਤ ’ਚ ਅਹਿਮ ਯੋਗਦਾਨ ਦੇਵਾਂਗਾ। ਜਡੇਜਾ ਨੇ ਕਿਹਾ ਵਰਲਡ ਕੱਪ 2019 ਦੇ ਸੈਮੀਫਾਈਨਲ ’ਚ ਭਾਰਤ ਨੂੰ ਜਿੱਤ ਨਾ ਦੁਆ ਸਕਣ ਕਰਕੇ ਉਨ੍ਹਾਂ ਨੂੰ ਅੱਜ ਵੀ ਇਸ ਗੱਲ ਦਾ ਦੁੱਖ ਹੈ।
All-rounder @imjadeja's special message after being conferred with the Arjuna Award 🙏🙏 #TeamIndia pic.twitter.com/6k6jmdDKMv
— BCCI (@BCCI) August 29, 2019