ਸ਼ਿਰੀਲੰਕਾ ਓਪਨ 'ਚ ਰਾਜਸਥਾਨ ਦੇ ਰਾਜਵੀਰ ਨੇ ਜਿੱਤਿਆ ਸੋਨ ਤੇ ਚਾਂਦੀ ਤਮਗਾ
Tuesday, Jul 16, 2019 - 12:49 PM (IST)

ਸਪੋਰਟਸ ਡੈਸਕ— ਰਾਜਸਥਾਨ ਦੇ ਰਾਜਵੀਰ ਭਾਲੋਠਿਆ ਨੇ ਸ਼੍ਰੀਲੰਕਾ ਦੇ ਕੋਲੰਬੋ 'ਚ ਇੰਟਰਨੈਸ਼ਨਲ ਮਾਸਟਰਸ ਓਪਨ ਚੈਂਪੀਅਨਸ਼ਿਪ 'ਚ ਡਿਸਕਸ ਥਰੋ 'ਚ ਸੋਨ ਤੇ ਸ਼ਾਟਪੁੱਟ 'ਚ ਚਾਂਦੀ ਦੇ ਤਮਗੇ ਜਿੱਤੇ ਹਨ ਜਦ ਕਿ ਜੰਮੂ-ਕਸ਼ਮੀਰ ਪੁਲਸ ਨੇ ਦੋ ਕਾਂਸੇ ਤਮਗੇ ਜਿੱਤੇ ਹਨ। ਰਾਜਸਥਾਨ 'ਚ ਝੰਝੁਨੂ ਜਿਲ੍ਹੇ ਦੇ ਬਨਗੋਠੜੀ ਤਹਸੀਲ ਦੇ ਰਾਜਵੀਰ ਭਾਲੋਠਿਆ ਨੇ ਡਿਸਕਸ ਥਰੋ 'ਚ ਸੋਨ ਤੇ ਸ਼ਾਟਪੁੱਟ 'ਚ ਚਾਂਦੀ ਤਮਗੇ ਜਿੱਤੇ ਹਨ।
ਰਾਜਵੀਰ ਨੇ ਤਮਗੇ ਜਿੱਤਣ ਤੋਂ ਬਾਅਦ ਦੱਸਿਆ ਕਿ ਉਹ 19 ਸਾਲ ਦੇ ਕਰੀਅਰ 'ਚ ਪੰਜ ਵਾਰ ਨੈਸ਼ਨਲ ਖੇਡ ਚੁੱਕੇ ਹਨ ਜਿਨ੍ਹਾਂ 'ਚ ਤਿੰਨ ਵਾਰ ਗੋਲਡ ਤੇ ਦੋ ਵਾਰ ਚਾਂਦੀ ਤਮਗੇ ਜਿੱਤੇ ਹਨ। ਉਨ੍ਹਾਂ ਨੇ ਪਿਛਲੇ ਸਾਲ ਦਿੱਲੀ 'ਚ ਹੋਈ ਭਾਰਤ-ਬੰਗਲਾਦੇਸ਼ ਇੰਟਰਨੈਸ਼ਨਲ ਮੀਟ 'ਚ ਡਿਸਕਸ ਥਰੋ 'ਚ ਸੋਨ ਤੇ ਸ਼ਾਟਪੁੱਟ 'ਚ ਕਾਂਸੇ ਤਮਗੇ ਜਿੱਤੇ ਸੀ।