ਅਈਅਰ ਨੂੰ ਭਾਰਤੀ ਟੀਮ ''ਚ ਵੱਧ ਮੌਕੇ ਮਿਲਣ ਦੀ ਉਮੀਦ

Monday, Aug 12, 2019 - 09:45 PM (IST)

ਅਈਅਰ ਨੂੰ ਭਾਰਤੀ ਟੀਮ ''ਚ ਵੱਧ ਮੌਕੇ ਮਿਲਣ ਦੀ ਉਮੀਦ

ਪੋਰਟ ਆਫ ਸਪੇਨ- ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਉਮੀਦ ਹੈ ਕਿ ਵੈਸਟਇੰਡੀਜ਼ ਵਿਰੁੱਧ ਦੂਜੇ ਵਨ ਡੇ ਕੌਮਾਂਤਰੀ ਮੈਚ ਵਿਚ 71 ਦੌੜਾਂ ਦੀ ਪਾਰੀ ਨਾਲ ਉਸ ਨੂੰ ਭਾਰਤੀ ਟੀਮ ਵਿਚ ਨਿਯਮਤ ਜਗ੍ਹਾ ਬਣਾਉਣ ਵਿਚ ਮਦਦ ਮਿਲੇਗੀ। ਉਸ ਨੇ ਆਪਣੇ ਇਸ ਪ੍ਰਦਰਸ਼ਨ ਦਾ ਸਿਹਰਾ ਭਾਰਤ-ਏ ਟੀਮ ਨਾਲ ਬਿਤਾਏ ਸਮੇਂ ਨੂੰ ਦਿੱਤਾ। ਇਕ ਸਾਲ ਬਾਅਦ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਅਈਅਰ ਨੇ ਵਿੰਡੀਜ਼ ਵਿਰੁੱਧ ਜਿੱਤ ਦੌਰਾਨ 68 ਗੇਂਦਾਂ 'ਤੇ 71 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। 
ਟੀ-20 ਲੜੀ ਦੌਰਾਨ ਮੌਕੇ ਤੋਂ ਵਾਂਝੇ ਰਹੇ 24 ਸਾਲਾ ਅਈਅਰ ਨੇ ਕਿਹਾ, ''ਮੈਂ ਕੁਝ ਸਮੇਂ ਲਈ ਟੀਮ ਵਿਚ ਰਹਿਣਾ ਚਾਹੁੰਦਾ ਹਾਂ, ਨਿਰੰਤਰਤਾ ਹਮੇਸ਼ਾ ਮਹੱਤਵਪੂਰਨ ਹੁੰਦੀ ਹੈ। ਮੈਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਟੀਮ ਲਈ ਯੋਗਦਾਨ ਦੇਣਾ ਚਾਹੁੰਦਾ ਹਾਂ।''


author

Gurdeep Singh

Content Editor

Related News