ਅੰਡਰ-20 ਵਿਸ਼ਵ ਕੱਪ ਫਾਈਨਲ ’ਚ ਇਟਲੀ ਦਾ ਸਾਹਮਣਾ ਉਰੂਗਵੇ ਨਾਲ
06/10/2023 5:52:53 PM

ਲਾ ਪਲਾਟਾ (ਅਰਜਨਟੀਨਾ)– ਇਟਲੀ ਤੇ ਉਰੂਗਵੇ ਅੰਡਰ-20 ਵਿਸ਼ਵ ਕੱਪ ਫੁੱਟਬਾਲ ਫਾਈਨਲ ’ਚ ਐਤਵਾਰ ਨੂੰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਟਲੀ ਨੇ ਦੱਖਣੀ ਕੋਰੀਆ ਨੂੰ ਸੈਮੀਫਾਈਨਲ ’ਚ 2-1 ਨਾਲ ਹਰਾਇਆ ਜਦਕਿ ਉਰੂਗਵੇ ਨੇ ਇਸਰਾਈਲ ਨੂੰ 1-0 ਨਾਲ ਹਰਾਇਆ। ਦੋਵੇਂ ਮੈਚ ਇਸ ਮੈਦਾਨ ’ਤੇ ਖੇਡੇ ਗਏ ਅਤੇ ਫਾਈਨਲ ਤੇ ਤੀਜੇ ਸਥਾਨ ਦਾ ਮੁਕਾਬਲਾ ਵੀ ਇੱਥੇ ਹੀ ਹੋਵੇਗਾ। ਉਰੂਗਵੇ 1997 ਤੇ 2013 ’ਚ ਫਾਈਨਲ ’ਚ ਪਹੁੰਚ ਚੁੱਕਾ ਹੈ ਪਰ ਅਰਜਨਟੀਨਾ ਤੇ ਫਰਾਂਸ ਤੋਂ ਹਾਰ ਗਿਆ। ਇਟਲੀ ਪਹਿਲੀ ਵਾਰ ਫਾਈਨਲ ਖੇਡੇਗਾ। ਤੀਜੇ ਸਥਾਨ ਦੇ ਮੁਕਾਬਲੇ ’ਚ ਇਸਰਾਈਲ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ।