ਇਟਲੀ ਨੇ ਵੇਂਚੁਰਾ ਨੂੰ ਅਹੁਦੇ ਤੋਂ ਹਟਾਇਆ

Thursday, Nov 16, 2017 - 12:53 PM (IST)

ਮਿਲਾਨ, (ਬਿਊਰੋ)— ਚਾਰ ਵਾਰ ਦੀ ਚੈਂਪੀਅਨ ਇਟਲੀ ਦੇ 60 ਸਾਲਾਂ 'ਚ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਲਈ ਕੁਆਲੀਫਾਈ ਕਰਨ 'ਚ ਅਸਫਲ ਰਹਿਣ ਦੇ ਬਾਅਦ ਕੋਚ ਜੀਆਨ ਪੀਅਰੋ ਵੇਂਚੁਰਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਤਾਲਵੀ ਫੁੱਟਬਾਲ ਮਹਾਸੰਘ ਦੀ ਰੋਮ 'ਚ ਹੋਈ ਐਮਰਜੈਂਸੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਹੈ।

ਰੀਅਲ ਮੈਡ੍ਰਿਡ ਅਤੇ ਚੇਲਸੀ ਦੇ ਸਾਬਕਾ ਕੋਚ ਕਾਰਲੋ ਐਂਸੇਲੋਟੀ ਹੁਣ ਇਸ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹੈ। ਵੇਂਚੁਰਾ ਨੇ ਇਟਲੀ ਦੇ ਕੁਆਲੀਫਾਈ ਕਰਨ 'ਚ ਅਸਫਲ ਰਹਿਣ ਦੇ ਬਾਅਦ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹਾ 1958 ਦੇ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਟਲੀ ਵਿਸ਼ਵ ਕੱਪ 'ਚ ਜਗ੍ਹਾ ਨਹੀਂ ਬਣਾ ਸਕਿਆ। ਐੱਫ.ਆਈ.ਜੀ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਹੁਣ ਜੀਆਨ ਪੀਅਰੋ ਵੇਂਚੁਰਾ ਟੀਮ ਦੇ ਕੋਚ ਨਹੀਂ ਰਹਿਣਗੇ। ਉਨ੍ਹਾਂ ਨੂੰ ਜੂਨ 2018 ਤੱਕ ਦੀ ਤਨਖਾਹ ਦਿੱਤੀ ਜਾਵੇਗੀ ਜੋ ਉਨ੍ਹਾਂ ਦੇ ਕਰਾਰ ਦੀ ਮਿਆਦ ਸੀ।


Related News