ਵਿਸ਼ਵ ਕੱਪ ਲਈ ਜੇਕਰ ਪਾਕਿ ਭਾਰਤ ਨਹੀਂ ਗਿਆ ਤਾਂ ਇਹ ਪ੍ਰਸ਼ੰਸ਼ਕਾਂ ਦੇ ਨਾਲ ਬੇਇਨਸਾਫੀ ਹੋਵੇਗੀ : ਮਿਸਬਾਹ

Saturday, Jul 15, 2023 - 03:33 PM (IST)

ਵਿਸ਼ਵ ਕੱਪ ਲਈ ਜੇਕਰ ਪਾਕਿ ਭਾਰਤ ਨਹੀਂ ਗਿਆ ਤਾਂ ਇਹ ਪ੍ਰਸ਼ੰਸ਼ਕਾਂ ਦੇ ਨਾਲ ਬੇਇਨਸਾਫੀ ਹੋਵੇਗੀ : ਮਿਸਬਾਹ

ਕਰਾਚੀ- ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਮਿਸਬਾਹ-ਉਲ-ਹੱਕ ਨੇ ਆਪਣੇ ਦੇਸ਼ ਦੀ ਟੀਮ ਨੂੰ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਹਿੱਸਾ ਲੈਣ ਦੀ ਇਜਾਜ਼ਤ ਦੇਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਇਹ ਉਨ੍ਹਾਂ 'ਪ੍ਰਸ਼ੰਸਕਾਂ' ਨਾਲ ਬੇਇਨਸਾਫੀ ਹੋਵੇਗੀ, ਜੋ ਪੁਰਾਣੇ ਵਿਰੋਧੀ ਭਾਰਤ ਦੇ ਖ਼ਿਲਾਫ਼ ਮੈਚ ਨਹੀਂ ਦੇਖ ਸਕਣਗੇ। ਇਸ 49 ਸਾਲ ਦੇ ਸਾਬਕਾ ਕੋਚ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਸਮਾਰੋਹ 'ਚ ਕਿਹਾ, ''ਜਦੋਂ ਦੋਵੇਂ ਦੇਸ਼ ਦੂਜੀਆਂ ਖੇਡਾਂ 'ਚ ਇਕ-ਦੂਜੇ ਦਾ ਸਾਹਮਣਾ ਕਰ ਸਕਦੇ ਹਨ ਤਾਂ ਕ੍ਰਿਕਟ 'ਚ ਕਿਉਂ ਨਹੀਂ। ਕ੍ਰਿਕਟ ਨੂੰ ਸਿਆਸੀ ਸਬੰਧਾਂ ਨਾਲ ਕਿਉਂ ਜੋੜਿਆ ਜਾਵੇ? ਲੋਕਾਂ ਨੂੰ ਉਨ੍ਹਾਂ ਦੀਆਂ ਟੀਮਾਂ ਨੂੰ ਇਕ-ਦੂਜੇ ਵਿਰੁੱਧ ਖੇਡਦੇ ਦੇਖਣ ਦੇ ਮੌਕੇ ਤੋਂ ਵਾਂਝਾ ਕਰਨਾ ਬੇਇਨਸਾਫ਼ੀ ਹੈ।

ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਦਾ ਐਲਾਨ, ਰੁਤੁਰਾਜ ਗਾਇਕਵਾੜ ਬਣੇ ਕਪਤਾਨ
ਅੰਤਰਰਾਸ਼ਟਰੀ ਕ੍ਰਿਕਟ 'ਚ 11,000 ਤੋਂ ਵੱਧ ਦੌੜਾਂ ਬਣਾਉਣ ਵਾਲੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ, "ਇਹ ਪਾਕਿਸਤਾਨ ਅਤੇ ਭਾਰਤੀ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ।"
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਹਾਲ ਹੀ 'ਚ ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਅਤੇ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਨੂੰ ਦੱਸਿਆ ਹੈ ਕਿ ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਰਾਸ਼ਟਰੀ ਟੀਮ ਦੀ ਭਾਗੀਦਾਰੀ ਦੋਵਾਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਸਰਕਾਰ ਦੀ ਮਨਜ਼ੂਰੀ ਦੇ ਅਧੀਨ ਹੈ।  ਭਾਰਤ ਵੱਲੋਂ ਪਾਕਿਸਤਾਨ 'ਚ ਏਸ਼ੀਆ ਕੱਪ ਮੈਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਮਹਾਂਦੀਪੀ ਟੂਰਨਾਮੈਂਟ 'ਹਾਈਬ੍ਰਿਡ' ਆਧਾਰ 'ਤੇ ਕਰਵਾਇਆ ਜਾ ਰਿਹਾ ਹੈ। 31 ਅਗਸਤ ਤੋਂ 17 ਸਤੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ 'ਚ ਚਾਰ ਮੈਚ ਪਾਕਿਸਤਾਨ 'ਚ ਅਤੇ ਨੌਂ ਮੈਚ ਸ੍ਰੀਲੰਕਾ 'ਚ ਨਿਰਪੱਖ ਥਾਵਾਂ ’ਤੇ ਹੋਣਗੇ।

ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਮਿਸਬਾਹ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਭਾਰਤ ਜਾਣਾ ਚਾਹੀਦਾ ਹੈ ਅਤੇ ਭਾਰਤੀ ਟੀਮ ਨੂੰ ਵੀ ਮੈਚ ਖੇਡਣ ਲਈ ਪਾਕਿਸਤਾਨ ਆਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, ''ਨਿਸ਼ਚਤ ਤੌਰ 'ਤੇ ਪਾਕਿਸਤਾਨ ਨੂੰ ਭਾਰਤ 'ਚ ਵਿਸ਼ਵ ਕੱਪ ਖੇਡਣਾ ਚਾਹੀਦਾ ਹੈ। ਜਦੋਂ ਵੀ ਮੈਂ ਭਾਰਤ 'ਚ ਖੇਡਿਆ ਹੈ, ਅਸੀਂ ਦਬਾਅ ਅਤੇ ਭੀੜ ਦਾ ਆਨੰਦ ਮਾਣਿਆ ਹੈ। ਇਹ ਤੁਹਾਨੂੰ ਪ੍ਰੇਰਨਾ ਦਿੰਦਾ ਹੈ ਅਤੇ ਭਾਰਤ ਦੇ ਹਾਲਾਤ ਸਾਡੇ ਅਨੁਕੂਲ ਹਨ। ਸਾਡੀ ਟੀਮ ਭਾਰਤੀ ਹਾਲਾਤ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। ਅਫਰੀਦੀ ਨੂੰ ਵੀ ਲੱਗਦਾ ਹੈ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਲਈ ਭਾਰਤ ਜਾਣਾ ਚਾਹੀਦਾ ਹੈ।  ਅਫਰੀਦੀ ਨੇ ਕਿਹਾ ਕਿ ਮੇਰੇ ਲਈ ਜਾਂ ਕਿਸੇ ਵੀ ਪੇਸ਼ੇਵਰ ਕ੍ਰਿਕਟਰ ਲਈ ਸਭ ਤੋਂ ਵੱਡੀ ਚੁਣੌਤੀ ਭਾਰਤ 'ਚ ਖੇਡਣ ਅਤੇ ਉਥੇ ਭਾਰਤੀ ਦਰਸ਼ਕਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਨਾਲ ਦਬਾਅ ਤੋਂ ਨਿਪਟਣਾ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News