ਅੰਪਾਇਰ ਨਾਲ ਪੰਗਾ ਲੈਣਾ ਪਿਆ ਮਹਿੰਗਾ ! IPL ਵਿਚਾਲੇ ਕੋਚ ਨੂੰ ਠੋਕਿਆ ਮੋਟਾ ਜੁਰਮਾਨਾ

Friday, May 15, 2026 - 01:44 PM (IST)

ਅੰਪਾਇਰ ਨਾਲ ਪੰਗਾ ਲੈਣਾ ਪਿਆ ਮਹਿੰਗਾ ! IPL ਵਿਚਾਲੇ ਕੋਚ ਨੂੰ ਠੋਕਿਆ ਮੋਟਾ ਜੁਰਮਾਨਾ

ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਮੈਦਾਨ 'ਤੇ ਚੌਥੇ ਅੰਪਾਇਰ ਨਾਲ ਅਪਸ਼ਬਦ ਬੋਲਣਾ ਭਾਰੀ ਪੈ ਗਿਆ ਹੈ। ਆਈਪੀਐਲ (IPL) ਪ੍ਰਬੰਧਕਾਂ ਨੇ ਉਨ੍ਹਾਂ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਮੰਨਦਿਆਂ ਉਨ੍ਹਾਂ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਹੈ ਅਤੇ ਨਾਲ ਹੀ ਉਨ੍ਹਾਂ ਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?
 ਇਹ ਘਟਨਾ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਵਾਪਰੀ। ਮੈਚ ਦੀ ਦੂਜੀ ਪਾਰੀ ਦੇ 19ਵੇਂ ਓਵਰ ਵਿੱਚ ਪੋਲਾਰਡ ਦੀ ਚੌਥੇ ਅੰਪਾਇਰ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਮਰਿਆਦਾ ਦੀਆਂ ਹੱਦਾਂ ਪਾਰ ਕਰਦਿਆਂ ਅਪਸ਼ਬਦਾਂ ਦੀ ਵਰਤੋਂ ਕੀਤੀ। ਹਾਲਾਂਕਿ ਮੁੰਬਈ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਸੀ, ਪਰ ਪੋਲਾਰਡ ਦਾ ਗੁੱਸਾ ਉਨ੍ਹਾਂ ਲਈ ਸਜ਼ਾ ਦਾ ਕਾਰਨ ਬਣ ਗਿਆ।

ਨਿਯਮਾਂ ਦੀ ਉਲੰਘਣਾ
 ਆਈਪੀਐਲ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਪੋਲਾਰਡ ਨੂੰ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਲਾਗੂ ਆਚਾਰ ਸੰਹਿਤਾ ਦੇ ਲੈਵਲ-1 (ਧਾਰਾ 2.3) ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਹ ਅਨੁਛੇਦ ਮੈਚ ਦੌਰਾਨ ਅਸ਼ਲੀਲ ਜਾਂ ਅਭਦਰ ਭਾਸ਼ਾ ਦੀ ਵਰਤੋਂ ਨਾਲ ਸਬੰਧਤ ਹੈ।

ਗਲਤੀ ਕੀਤੀ ਸਵੀਕਾਰ 
ਰਾਹਤ ਦੀ ਗੱਲ ਇਹ ਰਹੀ ਕਿ ਪੋਲਾਰਡ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੈਚ ਰੈਫਰੀ ਪੰਕਜ ਧਰਮਾਨੀ ਵੱਲੋਂ ਦਿੱਤੀ ਗਈ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। ਇਸ ਕਾਰਨ ਇਸ ਮਾਮਲੇ ਵਿੱਚ ਅੱਗੇ ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ। ਜ਼ਿਕਰਯੋਗ ਹੈ ਕਿ ਪੋਲਾਰਡ ਪਹਿਲਾਂ ਵੀ ਕਈ ਵਾਰ ਆਈਪੀਐਲ ਵਿੱਚ ਅਨੁਸ਼ਾਸਨੀ ਕਾਰਵਾਈਆਂ ਦੇ ਘੇਰੇ ਵਿੱਚ ਆ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News