IPL 2026: ਉਰਵਿਲ ਪਟੇਲ ਦਾ ਧਮਾਕੇਦਾਰ ਅਰਧ ਸੈਂਕੜਾ, ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

Sunday, May 10, 2026 - 07:43 PM (IST)

IPL 2026: ਉਰਵਿਲ ਪਟੇਲ ਦਾ ਧਮਾਕੇਦਾਰ ਅਰਧ ਸੈਂਕੜਾ, ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

ਚੇਨਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਮੈਚ ਚੇਨਈ ਦੇ ਐੱਮ. ਏ. ਚਿਦਾਂਬਮ ਸਟੇਡੀਅਮ ' ਚ ਖੇਡਿਆ ਖੇਡਿਆ ਗਿਆ। ਮੈਚ 'ਚ ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ ਤੇ ਚੇਨਈ ਨੂੰ ਜਿੱਤ ਲਈ 204 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੇ 19.2 ਓਵਰਾਂ 'ਚ 5 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਨਾਲ ਮੈਚ ਜਿੱਤ ਲਿਆ। ਚੇਨਈ ਲਈ ਉਰਵਿਲ ਪਟੇਲ ਨੇ 65 ਦੌੜਾਂ, ਰੁਤੂਰਾਜ ਗਾਇਕਵਾੜ ਨੇ 42  ਦੌੜਾਂ , ਸੰਜੂ ਸੈਮਸਨ ਨੇ 28 ਦੌੜਾਂ, ਪ੍ਰਸ਼ਾਂਤ ਵੀਰ ਨੇ 18 ਦੌੜਾਂ ਤੇ ਸ਼ਿਵਮ ਦੂਬੇ ਨੇ 15 ਦੌੜਾਂ ਬਣਾਈਆਂ। ਲਖਨਊ ਲਈ ਦਿਗਵੇਸ਼ ਸਿੰਘ ਰਾਠੀ ਨੇ 2, ਅਵੇਸ਼ ਖਾਨ ਨੇ 1 ਤੇ ਸ਼ਾਹਬਾਜ਼ ਅਹਿਮਦ ਨੇ 2 ਵਿਕਟਾਂ ਲਈਆਂ।

ਟੀਮਾਂ :
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਜੋਸ਼ ਇੰਗਲਿਸ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡਨ ਮਾਰਕਰਮ, ਅਕਸ਼ਤ ਰਘੂਵੰਸ਼ੀ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਮੁਹੰਮਦ ਸ਼ੰਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ

ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡਿਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਜੈਮੀ ਓਵਰਟਨ, ਅਕੀਲ ਹੋਸੀਨ, ਅੰਸ਼ੁਲ ਕੰਬੋਜ, ਨੂਰ ਅਹਿਮਦ, ਮੁਕੇਸ਼ ਚੌਧਰੀ


author

Tarsem Singh

Content Editor

Related News