ਜੋਸ ਬਟਲਰ ਨੇ ਮੰਨੀ ਹਾਰ, ਕਿਹਾ- ਇੰਗਲੈਂਡ ਲਈ ਸੈਮੀਫਾਈਨਲ ''ਚ ਪਹੁੰਚਣਾ ਬਹੁਤ ਮੁਸ਼ਕਲ
Sunday, Oct 22, 2023 - 02:55 PM (IST)
ਮੁੰਬਈ— ਦੱਖਣੀ ਅਫਰੀਕਾ ਤੋਂ ਸ਼ਨੀਵਾਰ ਨੂੰ ਮਿਲੀ 229 ਦੌੜਾਂ ਦੀ ਸ਼ਰਮਨਾਕ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਦਾ ਮਨੋਬਲ ਡਿੱਗਦਾ ਨਜ਼ਰ ਆਇਆ। ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਵਿੱਚ ਦੱਖਣੀ ਅਫਰੀਕਾ ਨੇ 7 ਵਿਕਟਾਂ ’ਤੇ 399 ਦੌੜਾਂ ਬਣਾ ਕੇ ਇੰਗਲੈਂਡ ਦੀ ਪਾਰੀ ਨੂੰ 170 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਬਟਨਰ ਨੇ ਕਿਹਾ ਕਿ ਮੌਜੂਦਾ ਚੈਂਪੀਅਨ ਟੀਮ ਲਈ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ।
ਬਟਲਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਹ ਅਜਿਹੀ ਹਾਰ ਹੈ ਜਿਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਸਪੱਸ਼ਟ ਹੈ ਕਿ ਅਸੀਂ ਦਿੱਲੀ (ਅਫਗਾਨਿਸਤਾਨ ਤੋਂ ਹਾਰ) ਵਿਚ ਨਿਰਾਸ਼ ਸੀ ਅਤੇ ਸਾਡੇ ਕੋਲ ਕੁਝ ਚੰਗੇ ਦਿਨ ਸਨ। ਅਸੀਂ ਸੱਚਮੁੱਚ ਸਖ਼ਤ ਮਿਹਨਤ ਕੀਤੀ ਅਤੇ ਉਮੀਦ ਕੀਤੀ ਕਿ ਅੱਜ ਚੀਜ਼ਾਂ ਠੀਕ ਹੋਣਗੀਆਂ ਪਰ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ : CWC 23 : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਬਟਲਰ ਨੇ ਵਨਡੇ 'ਚ ਇੰਗਲੈਂਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਤੋਂ ਬਾਅਦ ਕਿਹਾ ਕਿ (ਸੈਮੀਫਾਈਨਲ 'ਚ ਪਹੁੰਚਣਾ) ਬੇਹੱਦ ਮੁਸ਼ਕਲ ਹੋਣ ਵਾਲਾ ਹੈ। ਅਸੀਂ ਆਉਣ ਵਾਲੇ ਮੈਚਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਅਸੀਂ ਉਮੀਦ ਬਰਕਰਾਰ ਰੱਖਾਂਗੇ।
ਬਟਲਰ ਨੇ ਕਿਹਾ ਕਿ ਅਸੀਂ ਯਕੀਨੀ ਤੌਰ 'ਤੇ ਮੁਸ਼ਕਲ ਸਥਿਤੀ ਵਿਚ ਹਾਂ। ਇੱਥੋਂ ਅੱਗੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਹ ਬਹੁਤ ਮੁਸ਼ਕਲ ਹੋਣ ਜਾ ਰਿਹਾ ਹੈ, ਪਰ ਇਕੱਠੇ ਅਸੀਂ ਦੁਬਾਰਾ ਅੱਗੇ ਵਧਾਂਗੇ।ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੀ ਵਿਸ਼ਵ ਕੱਪ ਦੀ ਇਹ ਸਭ ਤੋਂ ਵੱਡੀ ਹਾਰ ਸੀ। ਪੂਰਨ ਮੈਂਬਰ ਦੇਸ਼ ਹੋਣ ਦੇ ਨਾਤੇ ਸਭ ਤੋਂ ਵੱਡੀ ਹਾਰ ਵੈਸਟਇੰਡੀਜ਼ ਦੇ ਨਾਂ ਦਰਜ ਹੈ, ਜੋ 2015 ਵਿਸ਼ਵ ਕੱਪ ਦੌਰਾਨ ਸਿਡਨੀ ਦੇ ਮੈਦਾਨ 'ਤੇ 257 ਦੌੜਾਂ ਨਾਲ ਮੈਚ ਹਾਰ ਗਈ ਸੀ। ਇੰਗਲੈਂਡ ਹੁਣ 229 ਦੌੜਾਂ ਨਾਲ ਹਾਰ ਕੇ ਇਸ ਸੂਚੀ 'ਚ ਦੂਜੇ ਸਥਾਨ 'ਤੇ ਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ