''ਬਚਪਨ ਤੋਂ ਮੇਰਾ ਸੁਫ਼ਨਾ ਭਾਰਤ ਲਈ ਵਿਸ਼ਵ ਕੱਪ ਜਿੱਤਣ ਦਾ ਰਿਹੈ'', ਡੈਬਿਊ ''ਤੇ ਬੋਲੇ ਤਿਲਕ ਵਰਮਾ

Friday, Aug 04, 2023 - 03:11 PM (IST)

''ਬਚਪਨ ਤੋਂ ਮੇਰਾ ਸੁਫ਼ਨਾ ਭਾਰਤ ਲਈ ਵਿਸ਼ਵ ਕੱਪ ਜਿੱਤਣ ਦਾ ਰਿਹੈ'', ਡੈਬਿਊ ''ਤੇ ਬੋਲੇ ਤਿਲਕ ਵਰਮਾ

ਤਰੌਬਾ- ਤਿਲਕ ਵਰਮਾ ਨੇ ਕਦੇ ਨਹੀਂ ਸੋਚਿਆ ਸੀ ਕਿ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਕਰੀਅਰ 'ਚ ਇੰਨੀ ਜਲਦੀ ਮਿਲ ਜਾਵੇਗਾ ਪਰ ਹੁਣ ਇਹ ਸੁਫ਼ਨਾ ਸਾਕਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਟੀਚਾ ਵਿਸ਼ਵ ਕੱਪ ਜਿੱਤਣਾ ਹੈ। 2020 ਅੰਡਰ-19 ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ 20 ਸਾਲਾ ਵਰਮਾ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ 22 ਗੇਂਦਾਂ 'ਚ 39 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਵਰਮਾ ਨੇ ਬੀਸੀਸੀਆਈ ਵੱਲੋਂ ਪੋਸਟ ਕੀਤੀ ਗਈ ਵੀਡੀਓ 'ਚ ਕਿਹਾ, ‘ਹਰ ਕਿਸੇ ਦਾ ਸੁਫ਼ਨਾ ਦੇਸ਼ ਲਈ ਖੇਡਣਾ ਹੁੰਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੇ ਕਰੀਅਰ 'ਚ ਇੰਨੀ ਜਲਦੀ ਭਾਰਤ ਲਈ ਖੇਡਣ ਦਾ ਮੌਕਾ ਮਿਲੇਗਾ। ਅੰਡਰ-19 ਵਿਸ਼ਵ ਕੱਪ ਤੋਂ ਬਾਅਦ ਕੋਰੋਨਾ ਮਹਾਮਾਰੀ ਆ ਗਈ ਤਾਂ ਮੈਨੂੰ ਲੱਗਾ ਕਿ ਮੈਨੂੰ ਜੋ ਵੀ ਮੌਕਾ ਮਿਲੇ, ਮੈਨੂੰ ਉਸ 'ਚ ਖੇਡਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ
ਮੁੰਬਈ ਇੰਡੀਅਨਜ਼ ਲਈ 2023 ਆਈਪੀਐੱਲ 'ਚ 343 ਦੌੜਾਂ ਬਣਾਉਣ ਵਾਲੇ ਵਰਮਾ ਨੇ ਕਿਹਾ, 'ਬਚਪਨ ਤੋਂ ਹੀ ਮੇਰਾ ਸੁਫ਼ਨਾ ਭਾਰਤ ਲਈ ਵਿਸ਼ਵ ਕੱਪ ਜਿੱਤਣ ਦਾ ਰਿਹਾ ਹੈ। ਮੈਂ ਹਮੇਸ਼ਾ ਇਸ ਬਾਰੇ ਸੋਚਦਾ ਹਾਂ ਕਿ ਵਿਸ਼ਵ ਕੱਪ ਕਿਵੇਂ ਜਿੱਤਿਆ ਜਾਵੇ। ਮੈਂ ਇਸ ਦੀ ਕਲਪਨਾ ਕਰਦਾ ਰਹਿੰਦਾ ਹਾਂ ਕਿ ਮੈਂ ਬੱਲੇਬਾਜ਼ੀ ਕਰਨ ਜਾ ਰਿਹਾ ਹਾਂ ਅਤੇ ਅਸੀਂ ਵਿਸ਼ਵ ਕੱਪ ਜਿੱਤ ਲਿਆ ਹੈ। ਉਨ੍ਹਾਂ ਨੇ ਕਿਹਾ, 'ਹੁਣ ਮੈਨੂੰ ਭਾਰਤ ਦੀ ਜਰਸੀ ਮਿਲੀ ਹੈ ਜੋ ਮੇਰਾ ਸੁਫ਼ਨਾ ਸੀ। ਮੈਨੂੰ ਲੱਗਦਾ ਹੈ ਕਿ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਵੀ ਜਲਦੀ ਹੀ ਪੂਰਾ ਹੋਵੇਗਾ। ਬਹੁਤ ਵਧੀਆ ਲੱਗ ਰਿਹਾ ਹੈ।'

ਇਹ ਵੀ ਪੜ੍ਹੋ-  ਚਾਰਟਰਡ ਫਲਾਈਟ 'ਚ ਭਾਰਤ ਪਰਤੇ ਵਿਰਾਟ ਕੋਹਲੀ, ਜਹਾਜ਼ ਦੇ ਕਪਤਾਨ ਨੇ ਸਾਂਝੀ ਕੀਤੀ ਦਿਲ ਛੂਹਣ ਵਾਲੀ ਪੋਸਟ

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News