ਓਲੰਪਿਕ ''ਚ ਪ੍ਰਦਰਸ਼ਨ ਲਈ ਸਹੀ ਸਮੇਂ ''ਤੇ ਹੋਣਾ ਮਹੱਤਵਪੂਰਨ ਹੈ:ਨਵਜੋਤ ਕੌਰ

Wednesday, Oct 28, 2020 - 09:58 AM (IST)

ਓਲੰਪਿਕ ''ਚ ਪ੍ਰਦਰਸ਼ਨ ਲਈ ਸਹੀ ਸਮੇਂ ''ਤੇ ਹੋਣਾ ਮਹੱਤਵਪੂਰਨ ਹੈ:ਨਵਜੋਤ ਕੌਰ

ਬੈਂਗਲੁਰੂ: ਫਾਰਵਰਡ ਨਵਜੋਤ ਕੌਰ ਦਾ ਮੰਨਣਾ ਹੈ ਕਿ ਰੈਂਕਿੰਗ 'ਚ ਉੱਪਰ ਹੋਣ ਨਾਲ ਟੋਕੀਓ ਓਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਦੇ ਅਗਲੇ ਸਾਲ ਖੇਡੇ ਜਾਣ ਵਾਲੇ ਪ੍ਰਦਰਸ਼ਨ 'ਤੇ ਬਹੁਤ ਫਰਕ ਪਵੇਗਾ। ਨਵਜੋਤ ਕੌਰ ਨੇ ਰਾਸ਼ਟਰੀ ਟੀਮ ਲਈ 170 ਤੋਂ ਜ਼ਿਆਦਾ ਮੈਚ ਖੇਡੇ ਹਨ, ਨੇ ਕਿਹਾ ਕਿ ਸਿਰਫ ਪੂਰਨ ਫਾਰਮ 'ਚ ਵਾਪਸ ਆਉਣਾ ਹੀ ਕਾਫੀ ਨਹੀਂ ਹੈ, ਟੀਮ ਨੂੰ ਪੂਰੀ ਤਰ੍ਹਾਂ ਨਾਲ ਚੰਗੀ ਫਾਰਮ 'ਚ ਵਾਪਸ ਕਰਨੀ ਹੋਵੇਗੀ। 
25 ਸਾਲਾਂ ਨੇ ਕਿਹਾ ਕਿ ਟੀਮ ਹੌਲੀ-ਹੌਲੀ ਦਿਨ ਪ੍ਰਤੀਦਿਨ ਸੁਧਰ ਰਹੀ ਹੈ ਜੋ ਸਾਡੇ ਲਈ ਬਹੁਤ ਚੰਗਾ ਸੰਕੇਤ ਹੈ। ਅਸੀਂ ਹੌਲੀ-ਹੌਲੀ ਹੋਰ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ, ਹਾਲਾਂਕਿ ਸਹੀ ਸਮੇਂ 'ਤੇ ਚੋਟੀ 'ਤੇ ਪਹੁੰਚਣਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਓਲੰਪਿਕ 'ਚ ਆਪਣੀ ਪੂਰੀ ਸਮਰੱਥਾ ਦੇ ਨਾਲ ਖੇਡਣ ਲਈ ਸਾਨੂੰ ਸਹੀ ਸਮੇਂ 'ਤੇ ਕੁੱਲ ਫਾਰਮ 'ਚ ਵਾਪਸ ਆਉਣਾ ਹੋਵੇਗਾ। ਅਸੀਂ ਹਾਕੀ ਇੰਡੀਆ ਅਤੇ ਸਾਈ ਦੇ ਪ੍ਰਤੀ ਬਹੁਤ ਆਭਾਰੀ ਹਾਂ ਕਿ ਰਾਸ਼ਟਰੀ ਸ਼ਿਵਿਰ ਦੀ ਯੋਜਨਾ ਬਣਾ ਰਹੇ ਹਾਂ ਕਿਉਂਕਿ ਸਾਡੇ ਕੋਲ ਕਾਫੀ ਸਮੇਂ ਹੈ ਕਿ ਅਸੀਂ ਇਸ 'ਚ ਉਤਰ ਸਕੀਏ।

ਇਹ ਵੀ ਪੜ੍ਹੋ:ਕ੍ਰਿਸ ਗੇਲ ਨੇ ਰਿਟਾਇਰਮੈਂਟ ਪਲਾਨ 'ਤੇ ਕੀਤੀ ਗੱਲ, ਜਾਣੋ ਕਦੋਂ ਸੰਨਿਆਸ ਲੈਣਗੇ ਯੂਨੀਵਰਸ ਬਾਸ


25 ਸਾਲਾਂ ਨਵਜੋਤ ਨੇ ਕਿਹਾ ਕਿ ਕੋਚ ਅਤੇ ਸੀਨੀਅਰ ਖਿਡਾਰੀਆਂ ਨੇ ਟੋਕੀਓ ਖੇਡਾਂ ਲਈ ਇਕ ਸਪੱਸ਼ਟ ਯੋਜਨਾ ਬਣਾਈ ਹੈ। ਟੀਮ ਇਸ ਸਮੇਂ ਟੋਕੀਓ 'ਚ ਸ਼ਾਨਦਾਰ ਨਤੀਜੇ ਦੇ ਲਈ ਟਰੈਕ 'ਤੇ ਹੈ। ਕੌਰ ਬੋਲੀ-ਓਲੰਪਿਕ ਦੀ ਯੋਜਨਾ ਸਭ ਲਈ ਬਹੁਤ ਸਪੱਸ਼ਟ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਖਿਡਾਰੀ ਆਪਣੀਆਂ-ਆਪਣੀਆਂ ਭੂਮਿਕਾਵਾਂ ਦੇ ਬਾਰੇ 'ਚ ਸਪੱਸ਼ਟ ਹੈ। ਹਰ ਕੋਈ ਦਿਨ-ਬ-ਦਿਨ ਆਤਮਵਿਸ਼ਵਾਸ ਹਾਸਲ ਕਰ ਰਿਹਾ ਹੈ ਅਤੇ ਟੀਮ ਪ੍ਰਦਰਸ਼ਨ ਕਰਨ ਲਈ ਦ੍ਰਿੜ ਹੈ। 


author

Aarti dhillon

Content Editor

Related News