ਛੁੱਟੀ ਹੈ ਫਿਰ ਵੀ ਭੱਜਣਾ ਤਾਂ ਪਵੇਗਾ- 15 ਅਗਸਤ ''ਤੇ ਜਿਮ ''ਚ ਦਿਸੇ ਵਿਰਾਟ ਕੋਹਲੀ (ਦੇਖੋ ਵੀਡੀਓ)

Wednesday, Aug 16, 2023 - 12:34 PM (IST)

ਛੁੱਟੀ ਹੈ ਫਿਰ ਵੀ ਭੱਜਣਾ ਤਾਂ ਪਵੇਗਾ- 15 ਅਗਸਤ ''ਤੇ ਜਿਮ ''ਚ ਦਿਸੇ ਵਿਰਾਟ ਕੋਹਲੀ (ਦੇਖੋ ਵੀਡੀਓ)

ਸਪੋਰਟਸ ਡੈਸਕ : ਏਸ਼ੀਆ ਕੱਪ 2023 ਤੋਂ ਪਹਿਲਾਂ ਵਿਰਾਟ ਕੋਹਲੀ ਕ੍ਰਿਕਟ ਦੇ ਮੂਡ 'ਚ ਵਾਪਸੀ ਕਰ ਰਹੇ ਹਨ। ਕੋਹਲੀ ਨੇ ਟੂਰਨਾਮੈਂਟ ਤੋਂ ਪਹਿਲਾਂ ਕਮਰ ਕੱਸਦੇ ਹੋਏ ਜਿਮ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਕੋਹਲੀ ਜਿਮ 'ਚ ਪਸੀਨਾ ਵਹਾ ਰਹੇ ਹਨ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਟ੍ਰੈਡਮਿਲ 'ਤੇ ਦੌੜਦੇ ਨਜ਼ਰ ਆ ਰਹੇ ਹਨ। ਕੋਹਲੀ ਵੈਸਟਇੰਡੀਜ਼ ਦੌਰੇ 'ਤੇ ਟੈਸਟ ਅਤੇ ਵਨਡੇ ਸੀਰੀਜ਼ 'ਚ ਨਜ਼ਰ ਆਏ। ਹੁਣ ਕੋਹਲੀ ਏਸ਼ੀਆ ਕੱਪ 2023 ਰਾਹੀਂ ਸਿੱਧੇ ਮੈਦਾਨ 'ਤੇ ਉਤਰਨਗੇ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਮੁਅੱਤਲ

ਪਰ ਇਸ ਤੋਂ ਪਹਿਲਾਂ ਕੋਹਲੀ ਨੇ ਜਿਮ ਦਾ ਰੁਖ ਕੀਤਾ, ਜਿੱਥੇ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ। ਵੀਡੀਓ 'ਚ ਕੋਹਲੀ ਸ਼ਰਟਲੈੱਸ ਨਜ਼ਰ ਆ ਰਹੇ ਹਨ। ਕੋਹਲੀ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ ਕੁਝ ਸਮਾਂ ਪਹਿਲਾਂ ਸ਼ੇਅਰ ਕੀਤੀ ਗਈ ਵੀਡੀਓ ਨੂੰ 40 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕੋਹਲੀ ਨੇ ਲਿਖਿਆ, "ਛੁੱਟੀ ਹੈ, ਪਰ ਫਿਰ ਵੀ ਭੱਜਣਾ ਪਵੇਗਾ।"

ਭਾਰਤ ਵੱਲੋਂ ਏਸ਼ੀਆ ਕੱਪ ਲਈ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਟੂਰਨਾਮੈਂਟ 'ਚ ਕੁੱਲ 13 ਮੈਚ ਖੇਡੇ ਜਾਣਗੇ, ਜਿਸ 'ਚ 9 ਮੈਚ ਸ਼੍ਰੀਲੰਕਾ ਅਤੇ 4 ਪਾਕਿਸਤਾਨ 'ਚ ਖੇਡੇ ਜਾਣਗੇ। ਭਾਰਤੀ ਟੀਮ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਆਨਲਾਈਨ ਰਜਿਸਟ੍ਰੇਸ਼ਨ ਦੇ ਪੋਰਟਲ ਦੀ ਸ਼ੁਰੂਆਤ, ਚਾਹਵਾਨ ਖਿਡਾਰੀ ਕਰਨ ਅਪਲਾਈ

ਏਸ਼ੀਆ ਕੱਪ 'ਚ 6 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਭਾਰਤ, ਪਾਕਿਸਤਾਨ ਅਤੇ ਨੇਪਾਲ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ। ਜਦਕਿ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਇਸ ਵਾਰ ਇਹ ਟੂਰਨਾਮੈਂਟ ਵਨਡੇ ਫਾਰਮੈਟ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 2022 'ਚ ਇਹ ਟੂਰਨਾਮੈਂਟ ਟੀ-20 ਫਾਰਮੈਟ 'ਚ ਖੇਡਿਆ ਗਿਆ ਸੀ, ਜਿਸ 'ਚ ਸ਼੍ਰੀਲੰਕਾ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।

ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਇਹ ਟੂਰਨਾਮੈਂਟ ਦੋ ਪੜਾਵਾਂ, ਗਰੁੱਪ ਅਤੇ ਸੁਪਰ-4 ਵਿੱਚ ਖੇਡਿਆ ਜਾਵੇਗਾ। ਗਰੁੱਪ ਗੇੜ ਵਿੱਚ ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੁਪਰ-4 ਵਿੱਚ ਜਾਣਗੀਆਂ। ਫਿਰ ਸੁਪਰ-4 'ਚ ਭਿੜਨ ਤੋਂ ਬਾਅਦ ਦੋ ਟੀਮਾਂ ਫਾਈਨਲ 'ਚ ਥਾਂ ਬਣਾਉਣਗੀਆਂ।

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News