ISSF Shooting WC : ਭਾਰਤ ਦੇ ਰੁਦ੍ਰਾਕਸ਼ ਨੇ 10 ਮੀਟਰ ਏਅਰ ਰਾਈਫਲ ਈਵੈਂਟ 'ਚ ਵਿਅਕਤੀਗਤ ਸੋਨ ਤਮਗ਼ਾ ਜਿੱਤਿਆ

Wednesday, Feb 22, 2023 - 01:34 PM (IST)

ਕਾਹਿਰਾ (ਭਾਸ਼ਾ)– ਸਾਬਕਾ ਵਿਸ਼ਵ ਚੈਂਪੀਅਨ ਰੁਦ੍ਰਾਕਸ਼ ਪਾਟਿਲ ਨੇ ਮੰਗਲਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੀ ਪੁਰਸ਼ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤ ਕੇ ਭਾਰਤ ਦਾ ਦਬਦਬਾ ਬਰਕਰਾਰ ਰੱਖਿਆ। ਭਾਰਤ ਹੁਣ ਪ੍ਰਤੀਯੋਗਿਤਾ ਵਿਚ 3 ਸੋਨ ਸਮੇਤ 4 ਤਮਗੇ ਜਿੱਤ ਚੁੱਕਾ ਹੈ।

ਦੁਨੀਆ ਦੇ ਨੰਬਰ ਇਕ ਖਿਡਾਰੀ ਰੁਦ੍ਰਾਕਸ਼ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਜਰਮਨੀ ਦੇ ਮੈਕਸਮਿਲੀਅਨ ਉਲਬਰਿਚ ਨੂੰ 16-8 ਨਾਲ ਹਰਾਇਆ। ਰੁਦ੍ਰਾਕਸ਼ ਰੈਂਕਿੰਗ ਦੌਰ ਵਿਚ ਵੀ 262.0 ਅੰਕਾਂ ਨਾਲ ਚੋਟੀ ’ਤੇ ਰਿਹਾ ਸੀ ਜਦਕਿ ਉਲਬਰਿਚ ਨੇ 260.6 ਅੰਕ ਹਾਸਲ ਕੀਤੇ ਸਨ। ਇਸ ਤੋਂ ਪਹਿਲਾਂ ਰੁਦ੍ਰਾਕਸ਼ ਨੇ ਕੁਆਲੀਫਿਕੇਸ਼ਨ ਦੌਰ ਵਿਚ 629.3 ਅੰਕਾਂ ਨਾਲ ਸੱਤਵੇ ਸਥਾਨ ’ਤੇ ਰਹਿੰਦੇ ਹੋਏ ਰੈਂਕਿੰਗ ਦੌਰ ਵਿਚ ਜਗ੍ਹਾ ਬਣਾਈ ਸੀ।

ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ, ਦੁਬਈ ਡਿਊਟੀ ਫ੍ਰੀ ਚੈਂਪੀਅਨਸ਼ਿਪ 'ਚ ਖੇਡਿਆ ਆਖਰੀ ਡਬਲਜ਼ ਮੁਕਾਬਲਾ

ਪੁਰਸ਼ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਹੋਰ ਭਾਰਤੀ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਤੇ ਹਿਰਦਯ ਹਜਾਰਿਕਾ ਰੈਂਕਿੰਗ ਦੌਰ ਵਿਚ ਜਗ੍ਹਾ ਬਣਾਉਣ ਵਿਚ ਮਾਮੂਲੀ ਫਰਕ ਨਾਲ ਖੁੰਝ ਗਏ। ਭਾਰਤੀ ਨਿਸ਼ਾਨੇਬਾਜ਼ਾਂ ਨੇ ਸੋਮਵਾਰ ਨੂੰ ਮਿਕਸਡ ਟੀਮ ਏਅਰ ਪਿਸਟਲ ਤੇ ਰਾਈਫਲ ਪ੍ਰਤੀਯੋਗਿਤਾਵਾਂ ਵਿਚ ਸੋਨ ਤਮਗੇ ਜਿੱਤੇ ਸਨ।

ਆਰ. ਨਰਮਦਾ ਨਿਤਿਨ ਤੇ ਰੁਦ੍ਰਾਕਸ਼ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਐਤਵਾਰ ਨੂੰ ਵਿਅਕਤੀਗਤ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਵਰੁਣ ਤੋਮਰ ਨੇ ਇਸ ਤੋਂ ਬਾਅਦ ਰਿਦਮ ਸਾਂਗਵਾਨ ਦੇ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News