ਇਕਾਂਤਵਾਸ ਦੇ ਸਖ਼ਤ ਨਿਯਮਾਂ ਕਾਰਨ ਕੋਰੀਆ ISSF ਵਿਸ਼ਵ ਕੱਪ ਮੁਲਤਵੀ
Saturday, Feb 27, 2021 - 12:08 PM (IST)
ਨਵੀਂ ਦਿੱਲੀ (ਭਾਸ਼ਾ) : ਕੋਰੀਆ ਦੇ ਚਾਂਗਵੋਨ ਵਿਚ 16 ਤੋਂ 27 ਅਪ੍ਰੈਲ ਦਰਮਿਆਨ ਹੋਣ ਵਾਲੇ ਆਈ.ਐਸ.ਐਸ.ਐਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੂੰ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਦੱਖਣੀ ਕੋਰੀਆ ਦੇ ਦੋ ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਨਿਯਮ ਕਾਰਨ ਪਿਛਲੇ ਹਫ਼ਤੇ ਭਾਰਤੀ ਦਲ ਇਸ ਟੂਰਨਾਮੈਂਟ ਤੋਂ ਹੱਟ ਗਿਆ ਸੀ। ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ.ਐਸ.ਐਸ.ਐਫ.) ਨੇ ਬਿਆਨ ਵਿਚ ਕਿਹਾ, ‘ਕੋਰੀਆ ਦੇ ਚਾਂਗਵੋਨ ਵਿਚ 16 ਤੋਂ 27 ਅਪ੍ਰੈਲ ਦਰਮਿਆਨ ਹੋਦ ਵਾਲੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੀਆ ਵਿਚ 14 ਦਿਨ ਦਾ ਜ਼ਰੂਰੀ ਇਕਾਂਤਵਾਸ ਦਾ ਨਿਯਮ ਖ਼ਤਮ ਹੋਣ ਦੇ ਬਾਅਦ ਇਸ ਦੀਆਂ ਨਵੀਂਆਂ ਤਾਰੀਖ਼ਾਂ ’ਤੇ ਵਿਚਾਰ ਕੀਤਾ ਜਾਵੇਗਾ।’