ਪਤਨੀ ਨਾਲ ਇਸ਼ਾਤ ਸ਼ਰਮਾ ਸਵਿਮਿੰਗ ਪੂਲ 'ਚ ਇਸ ਅੰਦਾਜ਼ 'ਚ ਮਨਾ ਰਿਹਾ ਨਵੇਂ ਸਾਲ ਦਾ ਜਸ਼ਨ (photos)

01/01/2020 1:24:14 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਸਾਲ 2019 ਦੇ ਅਖੀਰ 'ਚ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ ਜਿੱਤ ਦਰਜ ਕੀਤੀ ਅਤੇ ਹੁਣ ਅਗਲਾ ਮਿਸ਼ਨ 5 ਜਨਵਰੀ ਤੋਂ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਨਾਲ ਹੋਵੇਗਾ। ਇਸ ਦੌਰਾਨ ਟੀਮ ਇੰਡੀਆ ਦੇ ਸਾਰੇ ਖਿਡਾਰੀ ਕ੍ਰਿਕਟ ਤੋਂ ਬ੍ਰੇਕ 'ਤੇ ਹਨ ਅਤੇ ਫੈਮਿਲੀ ਅਤੇ ਦੋਸਤਾਂ ਦੇ ਨਾਲ ਛੁੱਟੀਆਂ ਬਿਤਾ ਰਹੇ ਹਨ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੀ ਪਤਨੀ ਪ੍ਰਤੀਮਾ ਸਿੰਘ ਦੇ ਨਾਲ ਗੋਆ 'ਚ ਛੁੱਟੀਆਂ ਬਿਤਾ ਰਿਹਾ ਹੈ। ਉਸ ਦੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਇਸ਼ਾਂਤ ਪਤਨੀ ਪ੍ਰਤੀਮਾ ਦੇ ਨਾਲ ਸਵਿਮਿੰਗ ਪੂਲ 'ਚ ਦਿਖਾਈ ਦੇ ਰਹੇ ਹਨ। ਇਸ਼ਾਂਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਫੋਟੋਜ਼ ਸ਼ੇਅਰ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ ਹੈ, ਮੇਰੀ ਹਮੇਸ਼ਾ ਦੀ ਟਰੈਵਲ ਪਾਰਟਨਰ  ਦੇ ਨਾਲ ਛੁੱਟੀ ਮੋਡ ਚਾਲੂ ਹੋ ਗਿਆ ਹੈ। ਚੰਗਾ ਸਮਾਂ ਅਤੇ ਟੈਨ ਲਾਈਨ।

 
 
 
 
 
 
 
 
 
 
 
 
 
 

Vacation mode on with my forever travel partner ❤️ Good times & tan lines ☀️🏊‍♀️ @pratima0808

A post shared by Ishant Sharma (@ishant.sharma29) on Dec 30, 2019 at 5:38am PST

ਉਥੇ ਹੀ ਇਕ ਫੋਟੋ ਇਸ਼ਾਂਤ ਦੀ ਪਤਨੀ ਪ੍ਰਤੀਮਾ ਨੇ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਦੇ ਨਾਲ ਲਿਖਿਆ ਹੈ, ਦਿੱਲੀ ਦੀ ਸਰਦੀ ਤੋਂ ਲੈ ਕੇ ਗੋਆ ਦੇ ਸੁਹਾਵਨੇ ਮੌਸਮ ਤੱਕ,  ਤੁਹਾਡੇ ਨਾਲ ਸਭ ਕੁਝ ਠੀਕ ਲੱਗਦਾ ਹੈ । ਇਸ ਆਰਾਮਦਾਇਕ ਅਤੇ ਖੂਬਸੁਰਤ ਸਟੇਅ ਲਈ @marsierra.goa ਦਾ ਧੰਨਵਾਦ।

 
 
 
 
 
 
 
 
 
 
 
 
 
 

From delhi's winter to goa's pleasant weather ❤️ everything looks just fine with you 😍 thank you @marsierra.goa for such comfortable and beautiful stay 🥰

A post shared by Pratima singh (@pratima0808) on Dec 29, 2019 at 9:47pm PST

 

PunjabKesariPunjabKesariPunjabKesariPunjabKesariPunjabKesariPunjabKesariਹਾਲ ਹੀ 'ਚ ਦਿੱਲੀ ਰਣਜੀ ਟੀਮ ਦੀ ਜਿੱਤ ਤੋਂ ਬਾਅਦ ਇਸ਼ਾਂਤ ਸ਼ਰਮਾ ਨੇ ਕਿਹਾ ਸੀ, ਧੋਨੀ ਦੇ ਸਮੇਂ 'ਚ ਸਾਨੂੰ ਜ਼ਿਆਦਾ ਅਨੁਭਵ ਨਹੀਂ ਸੀ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ਾਂ ਨੂੰ ਘੱਟ ਮੌਕੇ ਮਿਲਦੇ ਸਨ, ਇਹੀ ਵਜ੍ਹਾ ਹੈ ਕਿ ਉਸ ਸਮੇਂ ਤੇਜ਼ ਗੇਂਦਬਾਜ਼ਾਂ ਦੇ ਗਰੁੱਪ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਅੱਗੇ ਕਿਹਾ ਸੀ, ਵਿਰਾਟ ਨੇ ਜਦੋਂ ਕਪਤਾਨੀ ਸੰਭਾਲੀ ਤੱਦ ਸਾਨੂੰ ਜ਼ਿਆਦਾ ਅਨੁਭਵ ਹੋ ਗਿਆ ਸੀ, ਜਿਸ ਦੇ ਨਾਲ ਮਦਦ ਮਿਲੀ। ਹੁਣ ਸਾਨੂੰ ਜ਼ਿਆਦਾ ਮੌਕੇ ਮਿਲਦੇ ਹਨ। ਜਦੋਂ ਤੁਸੀਂ ਜ਼ਿਆਦਾ ਖੇਡਦੇ ਹਨ ਅਤੇ ਡ੍ਰੈਸਿੰਗ ਰੂਮ 'ਚ ਜ਼ਿਆਦਾ ਰਹਿੰਦੇ ਹੋ ਅਤੇ ਨਿਜੀ ਚਰਚਾਵਾਂ ਹੁੰਦੀਆਂ ਹਨ ਤਾਂ ਤੁਸੀਂ ਸਹਿਜ ਮਹਿਸੂਸ ਕਰਦੇ ਹੋ। ਇਸ ਤੋਂ ਤੁਸੀਂ ਮੈਦਾਨ 'ਤੇ ਆਨੰਦ ਚੁੱਕਦੇ ਹੋ ਜੋ ਇਕ ਵੱਖ ਹੀ ਤਰ੍ਹਾਂ ਦਾ ਅਨੁਭਵ ਹੈ।


Related News