ਇਸ਼ਾਂਤ ਸ਼ਰਮਾ ਦਾ ਜਲਵਾ, 19 ਦੌੜਾਂ ਦੇ ਕੇ ਝਟਕ ਲਈਆਂ 4 ਵਿਕਟਾਂ

Friday, Dec 27, 2019 - 11:35 AM (IST)

ਇਸ਼ਾਂਤ ਸ਼ਰਮਾ ਦਾ ਜਲਵਾ, 19 ਦੌੜਾਂ ਦੇ ਕੇ ਝਟਕ ਲਈਆਂ 4 ਵਿਕਟਾਂ

ਸਪੋਰਟਸ ਡੈਸਕ— 9 ਦਸੰਬਰ ਤੋਂ ਰਣਜੀ ਟਰਾਫੀ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਵੈਸਟਇੰਡੀਜ਼ ਖਿਲਾਫ ਸੀਰੀਜ਼ ਹੋਣ ਕਾਰਨ ਚੋਟੀ ਦੇ ਕ੍ਰਿਕਟਰ ਇਸ 'ਚ ਹਿੱਸਾ ਨਹੀਂ ਲੈ ਰਹੇ ਹਨ। ਪਰ 25 ਦਸੰਬਰ ਤੋਂ ਸ਼ੁਰੂ ਹੋ ਰਹੇ ਮੁਕਾਬਲਿਆਂ 'ਚ ਉਹ ਹਿੱਸਾ ਲੈ ਰਹੇ ਹਨ। ਇਕ ਦਿਨ ਪਹਿਲਾਂ ਸ਼ਿਖਰ ਧਵਨ ਨੇ ਸੈਂਕੜਾ ਜੜ ਕੇ ਲਾਲ ਗੇਂਦ ਕ੍ਰਿਕਟ 'ਚ ਆਪਣੀ ਸ਼ਾਨਦਾਰ ਵਾਪਸੀ ਕੀਤੀ ਸੀ। ਅਗਲੇ ਦਿਨ ਇਸ਼ਾਂਤ ਸ਼ਰਮਾ ਨੇ ਆਪਣਾ ਜਲਵਾ ਦਿਖਾਇਆ। ਉਨ੍ਹਾਂ ਨੇ ਸਿਰਫ 19 ਦੌੜਾਂ ਦੇ ਕੇ 4 ਵਿਕਟਾਂ ਝਟਕ ਲਈਆਂ ਸਨ । ਇਸ਼ਾਂਤ ਨੇ ਇਹ ਕਾਰਨਾਮਾ ਵੀਰਵਾਰ ਭਾਵ 26 ਦਸੰਬਰ 2019 ਨੂੰ ਰਣਜੀ ਟਰਾਫੀ 'ਚ ਹੈਦਰਾਬਾਦ ਦੇ ਖਿਲਾਫ ਮੈਚ 'ਚ ਕੀਤਾ।
PunjabKesari
ਰਾਜਧਾਨੀ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਹੈਦਰਾਬਾਦ ਦੇ ਕਪਤਾਨ ਤਨਮਯ ਅਗਰਵਾਲ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਉਸ ਦਾ ਫੈਸਲਾ ਇਕ ਸਮੇਂ ਸਹੀ ਸਾਬਤ ਹੁੰਦਾ ਦੱਸਿਆ ਜਦੋਂ 128 ਦੌੜਾਂ ਦੇ ਸਕੋਰ 'ਤੇ ਦਿੱਲੀ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ। ਹਾਲਾਂਕਿ ਪਾਰੀ ਦੀ ਸ਼ੁਰੂਆਤ ਕਰਨ ਆਏ ਸ਼ਿਖਰ ਧਵਨ ਇਕ ਪਾਸੇ ਟਿਕੇ ਹੋਏ ਸਨ। ਉਨ੍ਹਾਂ ਨੇ ਨਾ ਸਿਰਫ ਸੈਂਕੜਾ ਜੜਿਆ ਸਗੋਂ ਪਾਰੀ ਨੂੰ ਸੰਭਾਲਿਆ ਅਤੇ ਅਨੁਜ ਰਾਵਤ ਦੇ ਨਾਲ ਮਿਲ ਕੇ ਸਕੋਰ 200 ਦੇ ਪਾਰ ਪਹੁੰਚਾਇਆ। ਦਿੱਲੀ ਦੀ ਪੂਰੀ ਟੀਮ ਨੇ 71.4 ਓਵਰਾਂ 'ਚ 284 ਦੌੜਾਂ ਬਣਾਈਆਂ।
PunjabKesari
ਹੁਣ ਜ਼ਿੰਮੇਵਾਰੀ ਦਿੱਲੀ ਦੇ ਗੇਂਦਬਾਜ਼ਾਂ 'ਤੇ ਸੀ ਕਿ ਉਹ ਹੈਦਰਾਬਾਦ ਨੂੰ ਘੱਟ ਦੌੜਾਂ 'ਤੇ ਸਮੇਟ ਦੇਣ। ਉਹ ਇਸ 'ਤੇ ਪੂਰੇ ਖਰੇ ਉਤਰੇ। ਦਿੱਲੀ ਦੇ ਇਸ਼ਾਂਤ ਸ਼ਰਮਾ ਅਤੇ ਸਿਮਰਜੀਤ ਸਿੰਘ ਨੇ ਹੈਦਰਾਬਾਦ ਦੇ ਬੱਲੇਬਾਜ਼ਾਂ ਦੇ ਪੈਰ ਪੁੱਟ ਦਿੱਤੇ। ਉਨ੍ਹਾਂ ਨੇ ਹੈਦਰਾਬਾਦ ਦੀ ਪਹਿਲੀ ਪਾਰੀ ਸਿਰਫ 69 ਦੌੜਾਂ 'ਤੇ ਸਮੇਟ ਦਿੱਤੀ। ਇਸ ਤਰ੍ਹਾਂ ਹੈਦਰਾਬਾਦ ਫਾਲੋਆਨ ਵੀ ਨਹੀਂ ਬਚਾ ਸਕਿਆ। ਇਸ਼ਾਂਤ ਨੇ 10 ਓਵਰ 'ਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਸਿਮਰਜੀਤ ਸਿੰਘ ਨੇ 10 ਓਵਰ 'ਚ 23 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਹਿਮਾਲਯ ਅਗਰਵਾਲ, ਬਵਾਂਕਾ ਸੰਦੀਪ ਅਤੇ ਚਾਮਾ ਵੀ ਮਿਲੰਦ ਨੂੰ ਛੱਡ ਕੇ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਨਹੀਂ ਛੂਹ ਸਕਿਆ।


author

Tarsem Singh

Content Editor

Related News