IPL ''ਚ ਘਰੇਲੂ ਟੀਮ ਲਈ ਖੇਡਣਾ ਹਮੇਸ਼ਾ ਖਾਸ ਹੁੰਦਾ ਹੈ : ਇਸ਼ਾਂਤ

03/15/2019 4:43:06 PM

ਨਵੀਂ ਦਿੱਲੀ— ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਘਰੇਲੂ ਟੀਮ ਲਈ ਖੇਡਣਾ ਹਮੇਸ਼ਾ ਖਾਸ ਹੁੰਦਾ ਹੈ। ਆਈ.ਪੀ.ਐੱਲ. 2019 ਦੇ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰ ਉਹ ਆਪਣੀ ਘਰੇਲੂ ਟੀਮ ਦਿੱਲੀ ਕੈਪੀਟਲਸ ਲਈ ਖੇਡਣਗੇ। ਬੀਤੇ ਸਮੇਂ 'ਚ ਉਹ ਡੇਕਨ ਚਾਰਜਰਜ਼, ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟਰਾਈਡਰਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਲਈ ਖੇਡ ਚੁੱਕੇ ਹਨ। 

ਇਸ਼ਾਂਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ''ਮੇਰੇ ਲਈ ਫਿਰੋਜ਼ਸ਼ਾਹ ਕੋਟਲਾ ਇਕ ਮੈਦਾਨ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਇੱਥੋਂ ਹੀ ਮੇਰਾ ਕਰੀਅਰ ਸ਼ੁਰੂ ਹੋਇਆ ਸੀ। ਮੈਂ ਅੰਡਰ-17 ਦੇ ਪੱਧਰ ਤੋਂ ਲੈ ਕੇ ਸਾਰੇ ਮੈਚ ਇੱਥੇ ਖੇਡੇ ਹਨ। ਮੇਰੀਆਂ ਇੱਥੋਂ ਕਈ ਯਾਦਾਂ ਜੁੜੀਆਂ ਹਨ।'' ਉਨ੍ਹਾਂ ਕਿਹਾ, ''ਮੇਰੇ ਲਈ ਹੀ ਨਹੀਂ ਸਗੋਂ ਜੋ ਦਿੱਲੀ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਲਈ ਕੋਟਲਾ ਯਾਦਗਾਰ ਸਟੇਡੀਅਮ ਹੈ ਕਿਉਂਕਿ ਇੱਥੋਂ ਹੀ ਸਭ ਕੁਝ ਸ਼ੁਰੂ ਹੋਇਆ। ਇੱਥੋਂ ਹੀ ਅਸੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸਫਰ ਸ਼ੁਰੂ ਕੀਤਾ ਹੈ।'' ਦਿੱਲੀ ਕੈਪੀਟਲਸ ਨੇ 1.10 ਕਰੋੜ ਰੁਪਏ 'ਚ ਇਸ਼ਾਨ ਨੂੰ ਖਰੀਦਿਆ ਜਿਨ੍ਹਾਂ ਨੇ 76 ਆਈ.ਪੀ.ਐੱਲ. ਮੈਚਾਂ 'ਚ 58 ਵਿਕਟਾਂ ਝਟਕਾਈਆਂ ਹਨ।

 

 

View this post on Instagram

Happy women’s day to all!!

A post shared by Ishant.sharma (@ishant.sharma29) on


Tarsem Singh

Content Editor

Related News