ਇੰਗਲੈਂਡ ਖ਼ਿਲਾਫ ਚੱਲਿਆ ਈਸ਼ਾਨ ਦਾ ਬੱਲਾ, ਪਿਛਲੀਆਂ 3 ਪਾਰੀਆਂ ’ਚ ਬਣਾਈਆਂ ਇੰਨੀਆਂ ਦੌੜਾਂ

Tuesday, Oct 19, 2021 - 04:43 PM (IST)

ਇੰਗਲੈਂਡ ਖ਼ਿਲਾਫ ਚੱਲਿਆ ਈਸ਼ਾਨ ਦਾ ਬੱਲਾ, ਪਿਛਲੀਆਂ 3 ਪਾਰੀਆਂ ’ਚ ਬਣਾਈਆਂ ਇੰਨੀਆਂ ਦੌੜਾਂ

ਸਪੋਰਟਸ ਡੈਸਕ : ਟੀ20 ਵਿਸ਼ਵ ਕੱਪ ਦੇ ਪ੍ਰੈਕਟਿਸ ਮੈਚ ’ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ ’ਚ ਕੇ. ਐੱਲ. ਰਾਹੁਲ ਤੇ ਈਸ਼ਾਨ ਕਿਸ਼ਨ ਨੇ ਆਪਣੇ ਬੱਲੇ ਦਾ ਜਲਵਾ ਦਿਖਾਇਆ ਤੇ ਇੰਗਲੈਂਡ ਨੂੰ 7 ਵਿਕਟਾਂ ਨਾਲ ਮੈਚ ਹਰਾ ਦਿੱਤਾ। ਇਸ ਮੈਚ ’ਚ ਦੋਵਾਂ ਹੀ ਸਲਾਮੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਈਸ਼ਾਨ ਕਿਸ਼ਨ ਨੇ ਆਪਣੀ ਪਾਰੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਦੱਸਿਆ ਕਿ ਆਖਿਰ ਉਹ ਕਿਉਂ ਭਾਰਤੀ ਟੀ20 ਵਿਸ਼ਵ ਕੱਪ ਟੀਮ ’ਚ ਹੋਣ ਦੇ ਹੱਕਦਾਰ ਹਨ।

ਈਸ਼ਾਨ ਕਿਸ਼ਨ ਨੇ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਪ੍ਰੈਕਟਿਸ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਮੈਚ ’ਚ ਈਸ਼ਾਨ ਨੇ 46 ਗੇਂਦਾਂ ’ਤੇ 70 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ’ਚ ਈਸ਼ਾਨ ਕਿਸ਼ਨ ਨੇ 7 ਚੌਕੇ ਤੇ 3 ਲੰਬੇ ਛੱਕੇ ਲਾਏ। ਉਥੇ ਹੀ ਉਨ੍ਹਾਂ ਦੀ ਸਟ੍ਰਾਈਕ ਰੇਟ ਇਸ ਦੌਰਾਨ 150 ਤੋਂ ਵੀ ਉਪਰ ਸੀ। ਇਹ ਟੀ20 ਮੈਚਾਂ ’ਚ ਈਸ਼ਾਨ ਕਿਸ਼ਨ ਦਾ ਲਗਾਤਾਰ ਤੀਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਆਪਣੀਆਂ ਪਿਛਲੀਆਂ ਦੋ ਟੀ20 ਪਾਰੀਆਂ ’ਚ ਅਰਧ ਸੈਂਕੜੇ ਬਣਾਏ ਸਨ ਤੇ ਇੰਗਲੈਂਡ ਖ਼ਿਲਾਫ ਤੀਜਾ ਅਰਧ ਸੈਂਕੜਾ ਲਾਇਆ। ਉਹ ਵੀ ਹਮਲਾਵਰ ਅੰਦਾਜ਼ ਵਿਚ।

ਈਸ਼ਾਨ ਕਿਸ਼ਨ ਦੀਆਂ ਪਿਛਲੀਆਂ 3 ਟੀ20 ਪਾਰੀਆਂ
50*
84*
70*
ਸਟ੍ਰਾਈਕ ਰੇਟ : 197  


author

Manoj

Content Editor

Related News