ਅਈਅਰ ਅਤੇ ਈਸ਼ਾਨ ਨੂੰ BCCI ਦਾ ਕਰਾਰ ਨਾ ਮਿਲਣ ’ਤੇ ਇਰਫਾਨ ਨੇ ਚੁੱਕੇ ਸਵਾਲ
Thursday, Feb 29, 2024 - 03:19 PM (IST)
ਨਵੀਂ ਦਿੱਲੀ, (ਭਾਸ਼ਾ) ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਨੂੰ ਰਣਜੀ ਟਰਾਫੀ ਖੇਡਣ ਦੇ ਆਦੇਸ਼ ਦੀ ਪਾਲਣਾ ਨਾ ਕਰਨ ਕਾਰਨ ਬੀ. ਸੀ. ਸੀ. ਆਈ. ਵੱਲੋਂ ਕੇਂਦਰੀ ਕਰਾਰ ਨਹੀਂ ਦਿੱਤਾ ਗਿਆ ਸੀ। ਇਸ ਫੈਸਲੇ 'ਤੇ ਸਵਾਲ ਉਠਾਉਂਦੇ ਹੋਏ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਕਿ ਹਾਰਦਿਕ ਪੰਡਯਾ ਵਰਗੇ ਖਿਡਾਰੀਆਂ ਲਈ ਇਹ ਮਾਪਦੰਡ ਨਹੀਂ ਸੀ।
ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਈਸ਼ਾਨ ਅਤੇ ਸ਼੍ਰੇਅਸ ਦੇ ਕੇਂਦਰੀ ਸਮਝੌਤੇ ਨੂੰ ਰੱਦ ਕਰ ਦਿੱਤਾ ਜਦੋਂ ਕਿ ਪੰਡਯਾ, ਜਿਸ ਨੇ 2018 ਤੋਂ ਇੱਕ ਵੀ ਟੈਸਟ ਨਹੀਂ ਖੇਡਿਆ ਹੈ, ਨੂੰ ਗ੍ਰੇਡ 'ਏ' ਕਰਾਰ ਦਿੱਤਾ ਗਿਆ ਹੈ। ਇਰਫਾਨ ਨੇ ਲਿਖਿਆ ਕਿ ਜੇਕਰ ਹਾਰਦਿਕ ਜਿਹੇ ਖਿਡਾਰੀ ਲਾਲ ਗੇਂਦ ਦਾ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ ਤਾਂ ਕੀ ਉਨ੍ਹਾਂ ਨੂੰ ਤੇ ਉਨ੍ਹਾਂ ਵਰਗੇ ਦੂਜਿਆਂ ਨੂੰ ਕੌਮਾਂਰਾਸ਼ਟਰੀ ਕ੍ਰਿਕਟ ਨਹੀਂ ਖੇਡਣ 'ਤੇ ਸਫੈਦ ਗੇਂਦਾ ਦਾ ਘਰੇਲੂ ਕ੍ਰਿਕਟ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਭਾਰਤੀ ਕ੍ਰਿਕਟ ਨੂੰ ਲੋੜੀਂਦੇ ਨਤੀਜੇ ਨਹੀਂ ਮਿਲਣਗੇ।''
ਇਸ਼ਾਨ ਪਿਛਲੇ ਸਾਲ ਦਸੰਬਰ 'ਚ ਦੱਖਣੀ ਅਫਰੀਕਾ ਦਾ ਦੌਰਾ ਛੱਡਣ ਤੋਂ ਬਾਅਦ ਝਾਰਖੰਡ ਲਈ ਰਣਜੀ ਟਰਾਫੀ ਖੇਡਣ ਨਹੀਂ ਆਇਆ ਸੀ। ਉਸ ਨੇ ਆਈਪੀਐਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਉਹ ਮੁੰਬਈ ਇੰਡੀਅਨਜ਼ ਲਈ ਖੇਡੇਗਾ। ਅਈਅਰ ਵੀ ਬੜੌਦਾ ਦੇ ਖਿਲਾਫ ਰਣਜੀ ਟਰਾਫੀ ਕੁਆਰਟਰ ਫਾਈਨਲ ਖੇਡਣ ਲਈ ਮੁੰਬਈ ਦੀ ਟੀਮ ਵਿੱਚ ਸ਼ਾਮਲ ਨਹੀਂ ਹੋਇਆ ਸੀ, ਜਦੋਂ ਕਿ ਗਰੋਨ ਦੀ ਸੱਟ ਕਾਰਨ ਉਹ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ਤੋਂ ਬਾਅਦ ਭਾਰਤੀ ਟੀਮ ਤੋਂ ਬਾਹਰ ਹੋ ਗਿਆ ਸੀ। ਇਰਫਾਨ ਨੇ ਕਿਹਾ, "ਇਹ ਦੋਵੇਂ ਪ੍ਰਤਿਭਾਸ਼ਾਲੀ ਕ੍ਰਿਕਟਰ ਹਨ ਅਤੇ ਉਮੀਦ ਹੈ ਕਿ ਉਹ ਮਜ਼ਬੂਤੀ ਨਾਲ ਵਾਪਸੀ ਕਰਨਗੇ।"