ਇਰਫ਼ਾਨ ਪਠਾਨ ਦੀ ਪਤਨੀ ਸਫ਼ਾ ਬੇਗ ਦਾ ਕਰਾਰਾ ਜਵਾਬ, ਪਤੀ ’ਤੇ ਲੱਗੇ ਸਨ ਉਨ੍ਹਾਂ ਦਾ ਚਿਹਰਾ ਲੁਕਾਉਣ ਦੋ ਦੋਸ਼

Sunday, May 30, 2021 - 07:08 PM (IST)

ਇਰਫ਼ਾਨ ਪਠਾਨ ਦੀ ਪਤਨੀ ਸਫ਼ਾ ਬੇਗ ਦਾ ਕਰਾਰਾ ਜਵਾਬ, ਪਤੀ ’ਤੇ ਲੱਗੇ ਸਨ ਉਨ੍ਹਾਂ ਦਾ ਚਿਹਰਾ ਲੁਕਾਉਣ ਦੋ ਦੋਸ਼

ਨਵੀਂ ਦਿੱਲੀ— ਭਾਰਤ ਦੇ ਸਟਾਰ ਖਿਡਾਰੀ ਇਰਫ਼ਾਨ ਪਠਾਨ ਪਤਨੀ ਸਫ਼ਾ ਬੇਗ ਦੇ ਨਾਲ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸ਼ੇਅਰ ਕਰਦੇ ਹਨ ਪਰ ਉਨ੍ਹਾਂ ਦੀ ਪਤਨੀ ਸਫ਼ਾ ਬੇਗ ਕਦੀ ਵੀ ਆਪਣਾ ਚਿਹਰਾ ਨਹੀਂ ਦਿਖਾਉਂਦੀ ਜਿਸ ਦੇ ਚਲਦੇ ਯੂਜ਼ਰਸ ਨੇ ਇਰਫ਼ਾਨ ਪਠਾਨ ਨੂੰ ਟ੍ਰੋਲ ਕੀਤਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।
ਇਹ ਵੀ ਪੜ੍ਹੋ : ਕੋਹਲੀ ਨੇ ਧੀ ‘ਵਾਮਿਕਾ’ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਖਣ ਦਾ ਦੱਸਿਆ ਕਾਰਨ

ਦਰਅਸਲ ਇਰਫ਼ਾਨ ਪਠਾਨ ਉਨ੍ਹਾਂ ਦੀ ਪਨਤੀ ਤੇ ਉਨ੍ਹਾਂ ਦੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਤਸਵੀਰ ’ਚ ਇਰਫ਼ਾਨ ਦੀ ਪਤਨੀ ਦਾ ਚਿਹਰਾ ਧੁੰਧਲਾ ਦਿਸ ਰਿਹਾ ਸੀ। ਯੂਜ਼ਰਜ਼ ਨੇ ਜਦੋਂ ਇਹ ਤਸਵੀਰ ਦੇਖੀ ਤਾਂ ਉਹ ਇਰਫ਼ਾਨ ਪਠਾਨ ਨੂੰ ਟ੍ਰੋਲ ਕਰਨ ਲੱਗੇ। ਇਰਫ਼ਾਨ ਪਠਾਨ ਨੇ ਇਸ ’ਤੇ ਸਫ਼ਾਈ ਵੀ ਦਿੱਤੀ। ਹੁਣ ਇਸ ਮਾਮਲੇ ’ਤੇ ਇਰਫ਼ਾਨ ਦੀ ਪਤਨੀ ਨੇ ਵੀ ਚੁੱਪੀ ਤੋੜੀ ਹੈ।

ਸਫ਼ਾ ਬੇਗ ਨੇ ਇਕ ਮੀਡੀਆ ਹਾਊਸ ਨਾਲ ਗੱਬਲਾਤ ਦੇ ਦੌਰਾਨ ਕਿਹਾ, ਮੈਂ ਆਪਣੇ ਪੁੱਤਰ ਇਮਰਾਨ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ ਤੇ ਮੈਂ ਹੀ ਉਸ ਨੂੰ ਚਲਾਉਂਦੀ ਹਾਂ ਤਾਂ ਜੋ ਵੱਡਾ ਹੋ ਕੇ ਉਹ ਇਹ ਸਭ ਦੇਖ ਸਕੇ। ਉਨ੍ਹਾਂ ਨੇ ਇਸ ਤਸਵੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਤਸਵੀਰ ਦੀ ਗੱਲ ਕਰੀਏ ਤਾਂ ਮੈਂ ਆਪਣੀ ਮਰਜ਼ੀ ਨਾਲ ਆਪਣੇ ਚਿਹਰੇ ਨੂੰ ਧੁੰਧਲਾ ਕੀਤਾ ਸੀ। ਇਹ ਮੇਰਾ ਫ਼ੈਸਲਾ ਸੀ ਤੇ ਇਰਫ਼ਾਨ ਦਾ ਇਸ ’ਚ ਕੋਈ ਲੈਣਾ ਦੇਣਾ ਨਹੀਂ ਹੈ। 
ਇਹ ਵੀ ਪੜ੍ਹੋ : ਹੰਕਾਰੀ ਸੁਸ਼ੀਲ ਦਾ ਸਟੇਡੀਅਮ ਸੀ ਗੁੰਡਿਆਂ ਦਾ ਅੱਡਾ, ਬਕਾਇਆ ਮੰਗਣ ’ਤੇ ਕਰਦਾ ਸੀ ਕੁੱਟਮਾਰ

ਪਤੀ ਦਾ ਬਚਾਅ ਕਰਦੇ ਹੋਏ ਸਫ਼ਾ ਨੇ ਇਕ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ, ਜਦੋਂ ਉਹ ਆਪਣੇ ਜਨਮ ਸਥਾਨ ਸਾਊਦੀ ਅਰਬ ਤੋਂ ਭਾਰਤ ਆਈ ਸੀ ਤਾਂ ਇਰਫ਼ਾਨ ਨੇ ਪਾਸਪੋਰਟ ਦਫ਼ਤਰ ’ਚ ਆਪਣੇ ਸਰਨੇਮ ਦੀ ਵਰਤੋਂ ਨਾ ਕਰਨ ਲਈ ਉਨ੍ਹਾਂ ਦਾ ਸਮਰਥਨ ਕੀਤਾ ਸੀ। ਉਸ ਸਮੇਂ ਇਰਫ਼ਾਨ ਨੇ ਕਿਹਾ ਸੀ ਕਿ ਸਾਈਬਰ ਬੁਲਿੰਗ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News