ਆਇਰਲੈਂਡ ਨੇ ਅਫਗਾਨਿਸਤਾਨ ਨੂੰ 72 ਦੌੜਾਂ ਨਾਲ ਹਰਾਇਆ
Monday, May 20, 2019 - 04:04 AM (IST)
ਬੈਲਫਾਸਟ— ਆਇਰਲੈਂਡ ਤੇ ਅਫਗਾਨਿਸਤਾਨ ਵਿਚਾਲੇ 2 ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਬੈਲਫਾਸਟ 'ਚ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਲੈਂਡ ਦੀ ਟੀਮ ਨੇ 211 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 138 ਦੌੜਾਂ 'ਤੇ ਢੇਰ ਹੋ ਗਈ ਤੇ ਆਇਰਲੈਂਡ ਨੇ ਇਹ ਮੈਚ 72 ਦੌੜਾਂ ਨਾਲ ਜਿੱਤ ਲਿਆ ਤੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇਸ ਸੀਰੀਜ਼ ਦਾ ਆਖਰੀ ਮੁਕਾਬਲਾ 21 ਮਈ ਬੈਲਫਾਸਟ 'ਚ ਖੇਡਿਆ ਜਾਵੇਗਾ।

