ਆਇਰਲੈਂਡ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਲਈ 21 ਮੈਂਬਰੀ ਸਿਖਲਾਈ ਦਲ ਦਾ ਕੀਤਾ ਐਲਾਨ

Friday, Jul 10, 2020 - 11:48 PM (IST)

ਆਇਰਲੈਂਡ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਲਈ 21 ਮੈਂਬਰੀ ਸਿਖਲਾਈ ਦਲ ਦਾ ਕੀਤਾ ਐਲਾਨ

ਡਬਲਿਨ - ਆਇਰਲੈਂਡ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੌਰੇ ਲਈ 21 ਮੈਂਬਰੀ ਸਿਖਲਾਈ ਦਲ ਦਾ ਐਲਾਨ ਕਰ ਦਿੱਤਾ ਹੈ। ਇਸ ਦਲ ਦੀ ਅਗਵਾਈ ਕਪਤਾਨ ਐਂਡਿਰਿਉ ਬਲਬਿਰਨੀ ਕਰੇਗਾ। ਟੀਮ ਜੁਲਾਈ-ਅਗਸਤ 'ਚ ਇੰਗਲੈਂਡ ਵਿਰੁੱਧ ਤਿੰਨ ਵਨ ਡੇ ਮੈਚ ਖੇਡੇਗੀ। ਆਇਰਲੈਂਡ ਸਾਊਥਪਟਨ 'ਚ ਇਨ੍ਹਾਂ ਤਿੰਨਾਂ ਮੈਚਾਂ ਦੇ ਨਾਲ ਵਿਸ਼ਵ ਕੱਪ ਸੁਪਰ ਲੀਗ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ 'ਚ ਲੱਗੀ ਹੈ। ਕੋਰੋਨਾ ਮਹਾਮਾਰੀ ਦੇ ਵਿਚ ਇਸ ਦੇ ਨਾਲ ਉਹ ਕ੍ਰਿਕਟ 'ਚ ਆਪਣੀ ਵਾਪਸੀ ਵੀ ਕਰੇਗਾ। ਆਇਰਲੈਂਡ ਤਿੰਨ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 2 ਅਭਿਆਸ ਮੈਚ ਵੀ ਖੇਡੇਗਾ। ਇਹ ਤਿੰਨੇ ਮੈਚ 30 ਜੁਲਾਈ, ਇਕ ਅਗਸਤ ਤੇ ਚਾਰ ਅਗਸਤ ਨੂੰ ਖੇਡੇ ਜਾਣਗੇ।


author

Gurdeep Singh

Content Editor

Related News