ਈਰਾਨੀ ਕੱਪ : ਰਣਜੀ ਚੈਂਪੀਅਨ ਵਿਦਰਭ ਰੈਸਟ ਆਫ ਇੰਡੀਆ ਖਿਲਾਫ ਲੜਖੜਾਇਆ

Thursday, Feb 14, 2019 - 02:08 AM (IST)

ਈਰਾਨੀ ਕੱਪ : ਰਣਜੀ ਚੈਂਪੀਅਨ ਵਿਦਰਭ ਰੈਸਟ ਆਫ ਇੰਡੀਆ ਖਿਲਾਫ ਲੜਖੜਾਇਆ

ਨਾਗਪੁਰ (ਯੂ. ਐੱਨ. ਆਈ.)-ਰਣਜੀ ਚੈਂਪੀਅਨ ਵਿਦਰਭ ਨੇ ਰੈਸਟ ਭਾਰਤ ਖਿਲਾਫ ਈਰਾਨੀ ਕੱਪ ਮੈਚ ਦੇ ਦੂਸਰੇ ਦਿਨ 6 ਵਿਕਟਾਂ ਗੁਆ ਕੇ 245 ਦੌੜਾਂ ਬਣਾਈਆਂ। ਵਿਦਰਭ ਅਜੇ ਰੈਸਟ ਆਫ ਇੰਡੀਆ ਦੀਆਂ 330 ਦੌੜਾਂ ਦੇ ਸਕੋਰ ਤੋਂ 85 ਦੌੜਾਂ ਪਿੱਛੇ ਹੈ। ਰੈਸਟ ਆਫ ਇੰਡੀਆ ਦੀ ਟੀਮ ਕੱਲ ਆਖਰੀ ਓਵਰ ਵਿਚ 330 'ਤੇ ਸਿਮਟ ਗਈ ਸੀ। ਮੈਚ ਦੇ ਦੂਸਰੇ ਦਿਨ ਵਿਦਰਭ ਨੇ ਚੰਗੀ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਸ ਦਾ ਮੱਧਕ੍ਰਮ ਲੜਖੜਾ ਗਿਆ। ਵਿਦਰਭ ਲਈ ਓਪਨਰ ਸੰਜੇ ਰਘੁਨਾਥ ਨੇ 65, ਗਣੇਸ਼ ਸਤੀਸ਼ ਨੇ 48, ਵਿਕਟਕੀਪਰ ਅਕਸ਼ੇ ਵਾਡੇਕਰ ਨੇ ਅਜੇਤੂ 50 ਅਤੇ ਕਪਤਾਨ ਫੈਜ਼ ਫਜ਼ਲ ਨੇ 27 ਦੌੜਾਂ ਬਣਾਈਆਂ।


author

Hardeep kumar

Content Editor

Related News